੧੦
ਭੀ ਨਹੀ ਖਾਣ ਦੇਂਦੀ, ਲੂੰਣ ਕਿਸੇ ਆਦਮੀ ਯਾ ਰਾਜੇ ਦੀ ਮਲਕਯੱਤ ਨਹੀ ਹੈ, ਕਿੳਂਕਿ ਖਾਂਣਾਂ ਯਾ ਝੀਲ ਸਾਂਬ੍ਰ ਯਾ ਸਮੁੰਦ੍ਰ ਦਾ ਪਾਣੀ ਕਿਸੇ ਗ੍ਵਰਮਿੰਟ ਨੇ ਤਾਂ ਨਹੀਂ ਬਨਾਇਆ, ਪਰ ਜੇਕਰ ਲੂੰਣ ਨੂੰ ਕੱਢਣ ਅਤੇ ਤਯਾੱਰ ਕਰਨ ਦੇ ਪੈਸੇ ਖਰਚ ਦੇ ਹਿਸਾਬ ਨਾਲ ਲਾਏ ਜਾਂਣ ਤਾਂ ਸਭ ਨੁੂੰ ਲੂਣ, ਕਾਫੀ ਮਿਲ ਸਕਦਾ ਹੈ!
ਪਰ ਹਿੰਦੋਸਤਾਨ ਵਿੱਚ ਇਹ ਅੰਧੇਰ ਹੈ, ਕਿ ਧੇਲੇ ਦੀ ਬੁੱਡੀ ਪਰ ਟਕਾ ਸਿਰ ਮੁਨਾੲੀ, ਕੁਦਰਤ ਇੱਕ ਚੀਜ਼ ਜ਼ਿੰਦਗੀ ਦੀਅਾਂ ਲੋੜਾਂ ਵਿੱਚੋਂ ਸਾਨੂੰ ਮੁਫਤ ਦੇਂਦੀ ਹੈ, ਪ੍ਰ ਜ਼ਾਲਮ ਗ੍ਵਰਮਿੰਟ ਵਿਚੋਂ ਹੀ ਉੜਾ ਲੈਂਦੀ ਹੈ, ਅਜੇਹੀ ਗ੍ਵਰਮਿੰਟ ਨੂੰ ਬੌਹਤ ਛੇਤੀ ਦੁਨੀਯਾਂ ਉਤੋਂ ਮਲੀਯਾ ਮੇਟ ਕਰ ਦੇਨਾ ਚਾਹੀਦਾ ਹੇੈ!
(੪) ਗ੍ਵਰਮਿੰਟ ਦੀ ਆਮਦਨੀ
ਅਰਬ ਤੋਂ ਜਿਆਦਾ ਰੁਪੈਯਾ
ਅਗ੍ਰ ਹਿੰਦੋਸਤਾਨੀਆਂ ਨੁੂੰ ਮਾਲੂਮ ਹੋਵੇ, ਕਿ ਸ੍ਰਕਾਰ ਅੰਗ੍ਰੇਜ਼ੀ ਦੀ ਕਿਤਨੀ ਕੁਲ ਆਮਦਨੀ ਹੈ, ਤਾਂ ਉਹਨਾਂ ਦੀਆਂ ਅੱਖਾਂ ਖੁੱਲ ਜਾਂਣ, ਅਤੇ ਸੋਚਣ ਕਿ ਇਹ ਬੇ ਹਦ ਰੁਪੈਯਾ ਕਿਸ ਅਤੇ ਕਿੱਥੇ ਖ੍ਰਚ ਕੀਤਾ ਜਾਂਦਾ ਹੈ,ਅੰਗ੍ਰੇਜ਼ੀ ਗ੍ਵ੍ਰਮਿਂੰਟ ਦੀ ਅਾਮਦਨੀ ਲੱਖ, ਕਰੋੜ, ਤੋਂ ਵਧ ਕੇ ਅਰਬ ਤੱਕ ਦੇ ਅੰਗਾਂ ਵਿੱਚ ਪੌਹੰਚ ਗਈ ਹੈ, ਇਹ ਡਾਕੂ ਸ੍ਰਕਾਰ ਸਾਰੇ ਦੇਸ਼ ਦੀਆਂ ਨੁੱਕਰਾਂ ਅਤੇ ਖੁੰਂਦਰਾਂ ਵਿੱਚੋਂ ਪੈਸਾ ਖਿੱਚ ਕੇ ਅਾਪਨੇ ਖਜ਼ਾਨੇ ਵਿੱਚ ਜਮਾ ਕਰਦੀ ਹੈ, ਅਤੇ ਖਜਾਨੇ ਦਾ ਦਫਤਰ ਜੋ ਦਰ ਅਸਲ ਡਾਕੂਆਂ ਦੇ ਰਹਿਨ ਵਾਲੀ ਜਗਾ ਹੈ ਜਿੱਥੇ ਉਹ ਅਾਪਨਾ ਮਾਲ ਛੁਪੌਂਦੇ ਹਨ, ਜਿਸ ਤ੍ਰਾਂ ਅਲੀ ਬਾਬਾ ਦੇ ਕਿੱਸੇ ਵਿੱਚ ਪੜ੍ਹਿਆ ਹੈ, ਪਿਛਲੇ ਦਸ ਸਾਲ ਦੀ ਆਮਦਨੀ ਦਾ ਨਕਸ਼ਾ ਹੇੁਠਾਂ ਦਰਜ ਹੈ,
ਸਨ ੧੯੦੨ ਵਿੱਚ ੯੬ ਕਰੋੜ ੯੦ ਲੱਖ ੩੦ ਹਜ਼ਾਰ ੯ ਸੌ ਰੁੁਪੈਯਾ