ਪੰਨਾ:Angrezi Raj Vich Praja De Dukhan Di Kahani.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਸਨ ੧੯੦੩ ਵਿੱਚ ੧ ਅਰਬ ੫ ਕਰੋੜ ੨੩ ਲੱਖ ੩੫ ਹਜਾਰ ੭੧੫ ਰੁਪੈਏ

" ੧੯੦੪ " ੧ " ੫ " ੭੧ " ੫੨ " ੯੯੫ "

" ੧੯੦੫ " ੧ " ੪ " ੮੪ " ੩੯ " ੭੯੫ "

" ੧੯੦੬ " ੧ " ੮ " ੪੦ " ੬੭ " ੧੭੫ "

" ੧੯੦੭ " ੧ " ੫ " ੪੨ " ੬੯ " ੫੭੦ "

" ੧੯੦੮ " ੧ " ੩ " ੭੩ " ੯੮ " ੯੨੫ "

" ੧੯੦੯ " ੧ " ੧੦ " ੮੨ " ੩੪ " ੩੨੦ "

" ੧੯੧੦ " ੧ " ੧੯ " ੫੫ " ੯੯ " ੨੪੦ "

" ੧੯੧੧ " ੧ " ੨੨ " ੧ " ੫੦ " ੮੫ "

ਧਿਯਾਨ ਕਰੋ, ਕਿ ਇਹ ਅਨਗਿਣਤ ਰੁਪੇੈਯਾ ਹਰ ਸਾਲ ਸ੍ਰਕਾਰੀ ਖਜ਼ਾਨੇ ਵਿੱਚ ਜਾਂਦਾ ਹੈ, ਪਰ ਹਿੰਦੋਸਤਾਨ ਦੇ ਕ੍ਰਿਸਾਨ ਅਤੇ ਮਜ਼ੂਰ ਕਦੀ ਨਹੀ ਪੁਛਦੇ, ਕਿ ਇਹ ਰੁਪੈਯਾ ਕਿਸ ਤ੍ਰਾਂ ਖਰਚ ਕੀਤਾ ਜਾਂਦਾ ਹੈ, ਗ੍ਵਰਮਿੰਟ ਧੰਨਵਾਨ ਅਤੇ ਪ੍ਰਜਾ ਗ਼ਰੀਬ! ਇਹ ਹਨੇਰ ਹਿੰਦੋਸਤਾਨ ਵਿੱਚ ਹੀ ਹੈ, ਜੇ ਕਰ ਏਸੇ ਤ੍ਰਾਂ ਸ੍ਰਕਾਰੀ ਆਮਦਨੀ ਵਧਦੀ ਰਹੀ,ਤਾਂ ਬੌਹਤ ਛੇਤੀ ਹਿੰਦੋਸਤਾਨ ਫ਼ਕੀਰਾਂ ਦਾ ਦਾਇਰਾ ਬਨ ਜਾਵੇਗਾ, ਬਸ ਛੇਤੀ ਗ਼ਦਰ ਕਰਕੇ ਏਸ ਰੁਪੈਏ ਨੂੰ ਅਾਪਨੇ ਲਾਭ ਹਿਤ ਵਰਤੋ!

(੫) ਜੰਗਲਾਂ ਦੀ ਆਮਦਨੀ

ਕੁਦਰਤ ਨੇ ਜੋ ਨਿਆਮਤਾਂ ਪ੍ਰਜਾ ਦੇ ਸੁਖ ਵਾਸਤੇ ਦਿਤੀਅਾਂ ਹਨ, ਉਹਨਾਂ ਨੂੰ ਅੰਗ੍ਰੇਜੀ ਸ੍ਰਕਾਰ ਥੋੜੇ ਅੰਗ੍ਰੇਜ਼ਾਂ ਵਾਸਤੇ ਰੋਕ ਲੈਂਦੀ ਹੈ, ਜਿਸ ਤ੍ਰਾਂ ਲੂਣ ਦਾ ਟੈਕਸ ਲੈ ਕੇ ਰੁਪੈਯਾ ਕਮਾਯਾ ਹੈ,ਉਸੇ ਤ੍ਰਾਂ ਜੰਗਲਾਂ ਨੂੰ ਬੰਦ ਕਰਕੇ ਅਤੇ ਪ੍ਰਜਾ ਨੂੰ ਜੰਗਲਾ ਦੇ ਫਾਇਦਿਆਂ ਤੋਂ ਪਰੇ ਕਰਕੇ ਭੀ ਬੌਹਤ ਆਮਦਨ ਕੀਤੀ ਹੈ,ਜੰਗਲ ਕਿਸੇ ਰਾਜੇ ਦੀ ਜਾਇਦਾਦ ਨਹੀਂ ਹੈ, ਜੰਗਲ ਪ੍ਰਜਾ ਵਾਸਤੇ ਕੁਦਰਤ