ਗੁਲਾਮ ਕੌਮ ਆਪਨੀ ਜੇਬ ਵਿੱਚੌਂ ਰੁਪੈਯਾ ਖ੍ਰਚ ਕਰਕੇ ਰਾਜ ਨਹੀ ਕਰਦੀ ਹੈ, ਸਾਰਾ ਰੁਪੈਯਾ ਗੁਲਾਮ ਪ੍ਰਜਾ ਤੋਂ ਲਿਆ ਜਾਂਦਾ ਹੈ, ਅਤੇ ਓਸੇ ਰੁਪੈਏ ਵਿਚੋਂ ੳੁਹਨਾਂ ਦੇ ਪੈਰਾਂ ਵਿੱਚ ਬੇੜੀਅਾਂ ਪਾੲੀਅਾਂ ਜਾਂਦੀਅਾਂ ਹਨ, ਹਿੰਦੋਸਤਾਨੀ ਅਜੇਹੇ ਬੇਵਕੂਫ ਅਤੇ ਬੇ ਹਿੰਮੱਤ ਹਨ, ਕਿ ਅਾਪਨੀ ਹੀ ਜੁੱਤੀ ਅਾਪਨੇ ਹੀ ਸਿਰ ਵਜਦੀ ਦੇਖਦੇ ਹੋੲੇ ਗ਼ਦਰ ਕਰਨ ਨੂੰ ਤਯਾੱਰ ਨਹੀ ਹੁੰਦੇ, ਪ੍ਰ ਹੁਨ ਵਕਤ ਆ ਗਿਆ ਹੈ, ਕਿ ਇਹ ਅੰਧੇਰ ਦੂਰ ਹੋ, ਅਤੇ ਹਿੰਦੋਸਤਾਨ ਏਸ ਭਾਰੀ ਬੋਝ ਤੋਂ ਛੁਟਕਾਰਾ ਪਾਵੇ, ਜੋ ਉਹਦੀ ਪਿੱਠ ਤੇ ਲੱਦਿਆ ਹੋਇਆ ਹੈ, ਤਦ ਇੱਕ ਦਿਨ ਸਾਰੀ ਅੰਗ੍ਰੇਜ਼ੀ ਫੌਜ ਨੂੰ ਸ਼ਕਸਤ ਦੇ ਕੇ ਬੌਹਤ ਸਾਲਾਂ ਦੇ ਜ਼ੁਲਮ ਦਾ ਬਦਲਾ ਲਿਆ ਜਾਵੇ ਗਾ!
(੭)ਪਲੇਗ ਨਾਲ ਮੌਤਾਂ
ਜ਼ਾਲਮ ਪਲੇਗ ਸਨ ੧੮੯੬ ਵਿੱਚ ਪੈਹਲੀ ਵੇਰਾਂ ਹਿੰਦੋਸਤਾਨ ਵਿੱਚ ਜ਼ਾਹਿਰ ਹੋਈ, ਅਤੇ ਹੁਨ ਤੱਕ ਸਾਰੇ ਇਲਕਿਆਂ ਵਿੱਚ ਫ਼ੈਲ ਗਈ ਹੈ, ਏਸ ਆਫਤ ਦਾ ਟਾਕਰਾ ਕਰਨ ਵਾਸਤੇ ਕੌਮ ਨੇ ਕੋਈ ਕੋਸ਼ਿਸ਼ ਨਹੀ ਕੀਤੀ, ਅਤੇ ਨਾ ਹੀ ਗ੍ਵਰਮਿੰਟ ਨੇ ਕੁੱਛ ਪ੍ਰਵਾਹ ਕੀਤੀ, ਗ੍ਵਰਮਿੰਟ ਨੇ ਕੌਮ ਨੂੰ ਇਤਨਾ ਕਮਜ਼ੋਰ ਅਤੇ ਬੇ ਜਾਨ ਕਰ ਦਿੱਤਾ ਹੈ, ਕਿ ਲੀਡਰ ਕੋਈ ਵੱਡਾ ਕੰਮ ਅਾਪਨੇ ਜ਼ੁੱਮੇ ਨਹੀ ਲੈ ਸਕਦੇ ਅਤੇ ਹਰ ਇੱਕ ਬਾਤ ਵਿੱਚ ਗ੍ਵ੍ਰਮਿੰਟ ਦਾ ਮੂੰਹ ਤਕਦੇ ਹਨ, ਅਤੇ ਗ੍ਵਰਮਿੰਟ ਜੋ ਕੌਮ ਦੀ ਦੁਸ਼ਮਨ ਹੈ ਦੇਸ਼ ਦੀ ਭਲਾਈ ਵਾਸਤੇ ਕਿਂੳ ਤਜਵੀਜ਼ਾਂ ਸੋਚੇਗੀ! ਉਸ ਨੂੰ ਕੀ ਮਤਲਬ, ਕਿ ਹਿੰਦੋਸਤਾਨੀਅਾਂ ਦੇ ਸੁੱਖ ਦਾ ਪ੍ਰਬੰਧ ਕਰੇ, ਸਗੋਂ ਸ੍ਰਕਾਰ ਦਾ ਏਸ ਵਿੱਚ ਫਾਇਦਾ ਹੈ, ਕਿ ਹਿੰਦੀ ਕਾਲ ਅਤੇ ਬੀਮਾਰੀ ਨਾਲ ਘੁਬਰਾਏ ਰਹਿਨ, ਤਾ ਕਿ ਘਬਰਾਹਟ ਅਤੇ ਨਿਰਾਸਤਾ ਨਾਲ ਇਹਨਾਂ ਦੇ ਦਿਲ ਬੈਠ ਜਾਨ ਅਤੇ ਆਸ਼ਾ ਰੂਪੀ ਸੂਰਜ ਦੀਆਂ ਕ੍ਰਿਣਾਂ ਉਹਨਾਂ ਦੇ ਹਨੇਰੇ ਘਰ ਵਿਚ ਨਾ ਪੌਹਂਚਣ! ਅਾਸ਼ਾ ਬਗਾਵਤ ਦਾ ਸੰਦੇਸਾ ਲਿਯਾ