ਪੰਨਾ:Angrezi Raj Vich Praja De Dukhan Di Kahani.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਹੋਈਆਂ, ਜ਼ਿਲਾ ਸਿਯਾਲ ਕੋਟ ਵਿੱਚ ੬੨੬੦੦, ਜਿਲਾ ਜਾਲੰਧਰ ਵਿੱਚ ੩੯੭੦੦, ਜ਼ਿਲਾ ਹੁਸ਼ਿਯਾਰ ਪੁਰ ਵਿੱਚ ੩੯੭੦੫, ਜ਼ਿਲਾ ਲਾਹੌਰ ਵਿੱਚ ੪੭੪੦੦, ਜ਼ਿਲਾ ਅੰਮ੍ਰਤ ਸ੍ਰ ਵਿੱਚ ੨੪੭੦੦, ਜ਼ਿਲਾ ਲੁਧਯਾਨਾ ਵਿੱਚ ੨੨੩੦੦, ਜ਼ਿਲਾ ਫੀਰੋਜ਼ਪੁਰ ਵਿੱਚ ੨੯੫੦੦, ਸਾਰੇ ਸੂਬੇ ਵਿੱਚ ਸਨ ੧੯੦੭ ਵਿੱਚ ਹੀ ੬ ਲੱਖ ੫ ਹਜ਼ਾਰ ਮੌਤਾਂ ਹੋਈਆਂ, ਕਹਿੰਦੇ ਹਨ, ਕਿ ਪਲੇਗ ਕਮਜ਼ੋਰ ਆਦਮੀਆਂ ਨੂੰ ਸਤੌਂਦੀ ਹੈ, ਪ੍ਰ ਪੰਜਾਬ ਨਿਵਾਸੀ ਜ਼ਿਆਦਾ ਕਮਜ਼ੋਰ ਨਹੀ ਹਨ, ਮੌਤਾਂ ਪਿੰਡਾਂ ਵਿੱਚ ਹੀ ਜ਼ਿਆਦਾ ਹੋੲੀਆਂ, ਭਾਵੇਂ ਸ਼ੈਹਰਾਂ ਵਿੱਚ ਭੀ ਗਿਨਤੀ ਜ਼ਿਆਦਾ ਰਹੀ! ਜਿਨਾਂ ਨੂੰ ਸਨ ੧੯੦੭ ਯਾਦ ਹੈ,ਉਹਨਾਂ ਦੇ ਦਿਲ ਉੱਤੇ ਅਜੇਹੀ ਹਧੀਨਗੀ ਅਤੇ ਗ਼ਮ ਦੇ ਖਿਯਾਲ ਨਾਲ ਸੱਪ ਲੌਟ ਜਾਂਦਾ ਹੈ,

ਸਨ ੧੯੦੮ ਵਿੱਚ ਪਲੇਗ ਜ਼ਰਾ ਮੱਧਮ ਰਹੀ, ਪ੍ਰ ਬੁਖਾਰ ਦਾ ਜ਼ੋਰ ਹੋਇਆ, ਅਸਲ ਵਿੱਚ ਬਖ਼ਾਰ ਹਰ ਸਾਲ ਹਜ਼ਾਰਾਂ ਲੱਖਾਂ ਹੀ ਮੌਤਾਂ ਦਾ ਕਾਰਨ ਹੈ, ਪ੍ਰ ਅਸੀਂ ਲੋਕ ਪ੍ਰਵਾਹ ਨਹੀਂ ਕਰਦੇ, ਸਨ ੧੯੦੮ ਵਿੱਚ ਬੁਖ਼ਾਰ ਨੇ ਸ਼ੈਹਰਾਂ ਵਿੱਚ ਕਾਰੋਬਾਰ ਬੰਦ ਕਰ ਦਿੱਤੇ! ਪ੍ਰਜਾ ਬਿਲਕੁਲ ਬੇ ਬਸ ਹੈਰਾਨ ਅਤੇ ਪ੍ਰੇਸ਼ਾਨ ਰਹੀ, ਸਨ ੧੯੦੮ ਵਿੱਚ ਕੁਲ ਮੌਤਾਂ ੬੯੭੦੦ ਹੋਈਅਾਂ, ਅਤੇ ਸਨ ੧੯੦੭ ਵਿੱਚ ਪਲੇਗ ਨਾਲ ੬੦੫੦੦ ਮੌਤਾਂ ਹੋਈਆਂ, ਇਹਨਾਂ ਅੰਗਾਂ ਤੋਂ ਸਾਬਤ ਹੁੰਦਾ ਹੈ ਕਿ ਬੁਖ਼ਾਰ ਪਲੇਗ ਨਾਲੋਂ ਕਿਸੇ ਛਾਬੇ ਘਟ ਨਹੀਂ ਹੈ, ਜ਼ਿਆਦਾ ਅਫਸੋਸ ਦੀ ਗੱਲ ਇਹ ਹੈ, ਕਿ ਬੱਚਿਆਂ ਦੀਆਂ ਮੌਤਾਂ ਜ਼ਿਆਦਾ ਹੁੰਦੀਆਂ ਹਨ, ਏਸ ਸਾਲ ਵਿੱਚ ਦਸ ਸਾਲ ਤੋਂ ਘੱਟ ਉਮਰ ਦੇ ੩੬੩੦੦ ਬੱਚੇ ਚਲਦੇ ਹੋਏ, ਸਮਝੋ ਕੁਲ ਮੌਤਾਂ ਵਿੱਚੋਂ ਅੱਧੀ ਸੇ ਜ਼ਿਅਾਦਾ ਬੱਚਿਆਂ ਦੀਆਂ ਮੌਤਾਂ ਹੋਈਆਂ,ਇਹ ਕਿਸੇ ਭੀ ਕੌਮ ਵਾਸਤੇ ਕੈਸਾ ਭਿਯਾਨਕ ਅਤੇ ਦਰਦ ਭਰਿਆ ਝਾਕਾ ਹੈ, ਵਖੋ ਵਖ਼ਰੇ ਜ਼ਿਲਿਆਂ ਦਾ ਹਾਲ ਹੇਠ ਲਿਖੇ ਅੰਗਾਂ ਤੋਂ ਸਾਬਤ ਹੋ ਸਕਦਾ ਹੈ!

ਸਨ ੧੯੦੮ ਵਿੱਚ ਬੁਖਾਰ ਨਾਲ ਮੌਤਾਂ

ਜਿਲਾ ਜਲੰਧਰ ੨੨ ਹਜਾਰ