੧੯
ਜ਼ਿਲਾ |
ਹੁਸ਼ਿਯਾਰਪੁਰ |
੩੦ ਹਜ਼ਾਰ |
|
|
ਕਿਸੇ ਭੀ ਸੁਚਿੱਤ ਦੇਸ਼ ਵਿੱਚ ਇਤਨੀ ਬੀਮਾਰੀ ਨਹੀ ਹੋ ਸਕਦੀ ਕਿੳਂਕਿ ਓਥੇ ਗ੍ਵਰਮਿੰਟ ਦੀ ਵਲੋਂ, ਸ੍ਰੀਰਕ ਰਖਯਾ ਦਾ ਕਾਫੀ ਪ੍ਰਬੰਧ ਹੁੰਦਾ ਹੈ, ਲੋਕ ਹਿੰਦੋਸਤਾਨੀਆਂ ਨਾਲੋਂ ਅੱਛੀ ਖ਼ੁਰਾਕ ਖਾਂਦੇ ਹਨ, ਕਪੜੇ ਕਾਫੀ ਪੈਹਨਦੇ ਹਨ, ਅਤੇ ਸਾਫ ਮਕਾਨਾਂ ਵਿੱਚ ਰਹਿੰਦੇ ਹਨ, ਬੀਮਾਰੀ ਤਾਂ ਸਾਰੇ ਦੇਸ਼ਾਂ ਵਿੱਚ ਮੁਨਸ਼ਯ ਮਾਤ੍ਰ ਨੂੰ ਦੁੱਖ ਦੇਂਦੀ ਹੈ, ਪਰ ਹਿੰਦੋਸਤਾਨ ਵਿੱਚ ਤਾਂ ਅਜ ਕਲ ਏਸ ਨੇ ਆਪਨਾ ਰਾਜ ਜਮਾ ਰਖਿੱਆ ਹੈ,
ਹਰ ਹਿੰਦੋਸਤਾਨੀ ਨੂੰ ਸੋਚਨਾ ਚਾਹੀਏ, ਕਿ ਇਸ ਦੇ ਆਪਨੇ ਜ਼ਿਲੇ ਅਤੇ ਸੂਬੇ ਵਿੱਚ ਬੀਮਾਰੀ ਕਿਉਂ ਜ਼ਿਆਦਾ ਹੈ, ਫੇਰ ਸੋਚਨਾ ਚਾਹੀਏ, ਕਿ ਕੁਲ ਦੇਸ਼ ਵਿੱਚ ਬੀਮਾਰੀ ਕਿਂੳ ਜ਼ਿਆਦਾ ਹੈ? ਏਸੇ ਤ੍ਰਾਂ ਸੋਚਦੇ ੨ ਪਤਾ ਲੱਗੇ ਗਾ! ਕਿ ਬੀਮਾਰੀ ਦਾ ਅਸਲੀ ਸਬਬ ਅੰਗ੍ਰੇਜ਼ੀ ਗ੍ਵਰਮਿੰਟ ਹੈ, ਜਿਸ ਨੂੰ ਤਬਾਹ ਅਤੇ ਬ੍ਰਬਾਦ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਏ
(੯) ਕੈਹਤ ਦਾ ਸਬਬ ਅਸਲ ਵਸੋਂ ਨਹੀਂ ਹੈ
ਦੂਜੇ ਦੇਸ਼ਾਂ ਨਾਲ ਮੁਕਾਬਲਾ
ਹਿੰਦੋਸਤਾਨ ਵਿੱਚ ਅੰਗ੍ਰੇਜ਼ੀ ਸ੍ਰਕਾਰ ਦੇ ਹਮੈਤੀ ਅਕਸ੍ਰ ਆਖਦੇ ਹਨ, ਕਿ ਹਿੰਦੋਸਤਾਨ ਵਿੱਚ ਕੈਹਤ ਏਸ ਕਰਕੇ ਪੈਂਦਾ ਹੈ, ਕਿ ਵਸੋਂ ਜ਼ਿਆਦਾ ਹੈ, ਅਤੇ ਖੁਰਾਕ ਕਾਫੀ ਪੈਦਾ ਨਹੀਂ ਹੁੰਦੀ! ਹਿੰਦੋਸਤਾਨ ਦੇ ਆਦਮੀ ਦੂਜੇ ਦੇਸ਼ਾਂ ਵਿੱਚ ਵਸਣਾ ਨਹੀਂ ਚਾਹੰਦੇ, ਇੱਕ ਜ਼ਿਲੇ ਦੇ ਆਦਮੀ ਦੂਜੇ ਜ਼ਿਲੇ ਜ਼ਿਲੇ ਵਿੱਚ ਜਾਨਾ ਪਸੰਦ ਨਹੀ ਕਰਦੇ, ਸਗੋਂ ਕ੍ਰਿਸਾਂਨ ਤਾਂ ਆਪਨੇ ਪਿੰਡ ਨਾਲ ਅਜੇਹਾ ਪਿਯਾਰ ਕਰਦੇ ਹੰਨ, ਕਿ ਸੌ ਮੀਲ ਪ੍ਰੇ ਜਾ ਕੇ ਰੈਹਨਾ