ਪੰਨਾ:Angrezi Raj Vich Praja De Dukhan Di Kahani.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਚੌਹੰਦੇ, ਫੇਰ ਓਸੇ ਜ਼ਮੀਨ ੳੁੱਤੇ ਵਸੋਂ ਵਧਦੀ ਜਾਂਦੀ ਹੈ, ਅਤੇ ਕੈਹਤ ਪੈਂਦੇ ਹਨ! ਇਹ ਦਲੀਲ ਬਿਲਕੁਲ ਗ਼ਲਤ ਅਤੇ ਝੂਠੀ ਹੈ, ਕਿੳੁਂਕਿ ਸਚਾਈ ਦੇ ਉਹ ਹੁਸ਼ਿਯਾਰ ਸਿਪਾਹੀ ਜੋ ਹਮੇਸ਼ਾਂ ਆਪਨੀ ਜਗਾ ਖੜੇ ਰੈਹੰਦੇ ਹਨ, ਯਾਨੀ ਅੰਗ! ਏਸ ਝੂਠ ਦੇ ਮੂੰਹ ਵਿੱਚ ਖਾਕ ਭਰ ਦੇਂਦੇ ਹਨ, ਅਤੇ ਸਾਬਤ ਕਰਦੇ ਹਨ, ਕਿ ਹਿੰਦੋਸਤਾਨ ਵਿੱਚ ਅਜੇ ਵਸੋਂ ਬੌਹਤ ਥੋੜੀ ਹੈ, ਜੇ ਕਰ ਗ੍ਵਰਮਿੰਟ ਜ਼ਾਲਮ ਨਾ ਹੋ ਅਤੇ ਗ੍ਰੀਬਾਂ ਨੂੰ ਮਦਦ ਦਿੱਤੀ ਜਾਵੇ, ਤਾਂ ਹਿੰਦੋਸਤਾਨ ਦੇ ਅੰਦ੍ਰ ਹੀ ਬੌਹਤ ਗ਼ੈਰ ਆਬਾਦ ਇਲਾਕੇ ਹਨ ਜਿੱਥੇ ਬਸਤੀਆਂ ਬਸਾਈਆਂ ਜਾ ਸਕਦੀਅਾਂ ਹਨ, ਅਤੇ ਹਰ ਜ਼ਿਲੇ ਦੀ ਆਮਦਨੀ ਦਸ ਗੁਂਣੀ ਵੀਹ ਗੁਂਣੀ ਵਧ ਸਕਦੀ ਹੈ, ਹੁਣ ਹੀ ਥੋੜੇ ਵਿਦਵਾਨਾਂ ਨੇ ਤਮਾਮ ਦੇਸ਼ਾਂ ਦੀ ਵਸੋਂ ਬਾਬਤ ਹਿੰਦਸੇ ਅਕੱਠੇ ਕੀਤੇ ਹਨ, ਇਨ ਸੇ ਜਾਹਿਰ ਹੁੰਦਾ ਹੈ, ਬਜਾਏ ਬੌਹਤ ਵਸੋਂ ਦੇ ਹਿੰਦੋਸਤਾਨ ਵਿੱਚ ਵਸੋਂ ਦਾ ਘਾਟਾ ਹੈ, ਯੂਰਪ ਦੇ ਕਈ ਦੇਸ਼ਾਂ ਦੀ ਨਿਸਬਤ ਸਾਡੇ ਦੇਸ਼ ਵਿੱਚ ਵਸੋਂ ਬੌਹਤ ਥੋੜੀ ਹੈ, ਸਗੋਂ ਜਾਪਾਨ ਭੀ ਸਾਡੇ ਨਾਲੋਂ ਜ਼ਿਆਦਾ ਵਸੋਂ ਦੀ ਪਾਲਨਾ ਕਰ ਰਿਹਾ ਹੈ, ਜੇਕਰ ਪ੍ਰਸ਼ਨ ਕੀਤਾ ਜਾਵੇ, ਕਿ ਬਿਲਜੀਅਮ ਦੇਸ਼ ਵਿੱਚ ਕੈਹਤ ਕਿਉਂ ਨਹੀਂ ਪੈਦੇਂ, ਹਾਲਾਂ ਕੇ ਓਥੋਂ ਦੀ ਵਸੋਂ ਹਿੰਦੋਸਤਾਨ ਨਾਲੋਂ ਚਾਰ ਗੁਣਾਂ ਜ਼ਿਆਦਾ ਹੈ, ਤਾਂ ਅੰਗ੍ਰਜ਼ੀ ਗ੍ਵਰਮਿੰਟ ਦੇ ਹਮੈਤੀ ਕੀ ਉੱਤਰ ਦੇ ਸਕਦੇ ਹਨ? ਹੇਠ ਲਿਖੇ ਨਕਸ਼ੇ ਤੋਂ ਸਾਬਤ ਹੋਵੇਗਾ, ਕਿ ਕਿਤਨੇ ਹੋਰ ਦੇਸ਼ਾਂ ਵਿੱਚ ਵਸੋਂ ਹਿੰਂਦੋਸਤਾਨ ਨਾਲੋਂ ਜ਼ਿਆਦਾ ਵਸਦੀਅਾਂ ਹਨ, ਲੇਕਨ ਓਥੇ ਹਿੰਦੋਸਤਾਨ ਜੈਸੀ ਗ਼ਰੀਬੀ ਨਹੀਂ

ਵਸੋਂ ਦੇ ਮੁਤਅਲਕ ਨਕਸ਼ਾ

ਨਾਮ ਮੁਲਕਕਸਰਤ ਆਬਾਦੀ ਫੀ ਮੁਰੱਬਾ ਮੀਲ

ਬਿਲਜੀਅਮ੬੨੮ ਆਦਮੀ

ਹਾ ਲੈਂਡ ੪੪੫ "

ਇੰਗਲੈਂਡ ੩੫੬ "

ਜਾਪਾਨ ੩੨੫ "