ਪੰਨਾ:Angrezi Raj Vich Praja De Dukhan Di Kahani.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਗ੍ਵਰਮਿੰਟ ਇੰਗਲੈਂਡ ਵਿੱਚ ਕਿਤਨਾ ਰੁਪੈਯਾ ਖ੍ਰਚ ਕਰਦੀ ਹੈ,

(੧੦) ਚੋਰਾਂ ਦੀ ਖੁੰਦ੍ਰ

ਅਲੀ ਬਾਬਾ ਅਤੇ ਚਾਲੀ ਚੋਰ ਦੀ ਕਹਾਨੀ ਵਿੱਚ ਲਿਖਿਯਾ ਹੈ, ਕਿ ਚੋਰ ਸ਼ਹਿਰ ਵਿਚੋੰ ਲੁੱਟ ਦਾ ਮਾਲ ਲੇ ਜਾ ਕੇ ਇੱਕ ਖੁੰਦ੍ਰ ਵਿੱਚ ਛੁਪਾ ਦੇਂਦੇ ਸਨ, ਏਸੇ ਤ੍ਰਾਂ ਉਹ ਚੋਰਾਂ ਦਾ ਜੱਥਾ ਜਿਸ ਨੂੰ ਅੰਗ੍ਰੇਜ਼ੀ ਸ੍ਰਕਾਰ ਆਖਦੇ ਹਨ ਇੱਕ ਖੁੰਦ੍ਰ ਵਿੱਚ ਲੁਟ ਦਾ ਮਾਲ ਜਮਾ ਕਰਦਾ ਹੈ, ਅਤੇ ਓਸ ਖੁੰਦ੍ਰ ਦਾ ਨਾਮ ਇੰਗਲਸਤਾਨ ਹੈ, ਗ੍ਹਰਮਿੰਟ ਹਰ ਸਾਲ ਕਰੋੜਾਂ ਰੁਪੈਏ ਹਿੰਦੋਸਤਾਨ ਵਿਚੋਂ ਲੁੱਟ ਕੇ ਇੰਗਲਸਤਾਨ ਲੈ ਜਾਂਦੀ ਹੈ, ਅਤੇ ਗ਼੍ਰੀਬ ਹਿੰਦੋਸਤਾਨੀਆਂ ਦਾ ਖ਼ੂਨ ਅੰਗ੍ਰੇਜ਼ਾਂ ਦੀ ਸ਼੍ਰਾਬ ਦਾ ਰੂਪ ਬਨ ਜਾਂਦਾ ਹੈ, ਜਿਨਾਂ ਢੰਗਾਂ ਨਾਲ ਹਿੰਦੋਸ਼ਤਾਨ ਨੂੰ ਲੁਟਿਆ ਜਾਂਦਾ ਹੈ, ਉਹਨਾਂ ਢੰਗਾਂ ਦਾ ਸਾਰਾ ਹਾਲ ਇੱਕ ਲੇਖ ਵਿੱਚ ਨਹੀਂ ਦਿੱਤਾ ਜਾ ਸਕਦਾ! ਅਜ ਅਸੀਂ ਇਹ ਦਸਾਂਗੇ, ਕਿ ਸ੍ਰਕਾਰ ਹਿੰਦ ਅਾਪਨੇ ਮੈਹਕਮਿਆਂ ਦੇ ਜ਼ਰੀੇਏ ਨਾਲ ਇੰਗਲਸਤਾਨ ਵਿੱਚ ਕਿਤਨਾ ਰੁਪੈਯਾ ਭੇਜਦੀ ਹੈ, ਇਸ ਤੋਂ ਵਖਰਾ ਜੋ ਅੰਗ੍ਰੇਜ਼ ਬਿਉਪਾਰੀ, ਧੰਨਵਾਨ, ਹਾਕਮ, ਪ੍ਰੋਫ਼ੈਸ੍ਰ, ਵਕੀਲ, ਜ਼ਿਮੀਦਾਰ, ਰੰਡੀਆਂ ਆਦਕ ਹਿੰਦੋਸਤਾਨ ਵਿੱਚ ਰਹਿੰਦੇ ਹਨ ਉਹ ਭੀ ਆਪਨੀ ਕਮਾਈ ਦਾ ਬੌਹਤਾ ਹਿੱਸਾ ਇੰਗਲੈਂਡ ਭੇਜਦੇ ਹਨ, ਏਸ ਰਕਮ ਦਾ ਅਨਦਾਜ਼ਾ ਫੇਰ ਕਦੇ ਪੇਸ਼ ਕਰਾਗੇ, ਜੋ ਰੁਪੈਯਾ ਗ੍ਵਰਮਿੰਟ ਦੇ ਜ਼ਰੀਏ ਸਿੱਧਾ ਇੰਗਲੈਂਡ ਭੇਜਿਆ ਜਾਂਦਾ ਹੈ, ਉਹ ਤਕਰੀਬਨ ੨੮ ਕਰੋੜ ੨੯ ਲੱਖ ਰੁੁਪੈਯਾ ਹੁੰਦਾ ਹੈ, ਇਹ ਰੁਪੈਯਾ ਹੇਠ ਲਿਖੇ ਨਕਸ਼ੇ ਦੇ ਅਨੁਸਾਰ ਦਿਤਾ ਜਾਂਦਾ ਹੈ,

ਨਕਸ਼ਾ ਖ੍ਰਚ ਦਾ ਜੋ ਗ੍ਵਰਮਿੰਟ ਹਿੰਦ ਨੇ ਇੰਗਲੈਂਡ ਵਿੱਚ ਸਨ ੧੯੧੧ ਅਤੇ ਸਨ ੧੯੧੨ ਵਿੱਚ ਖ੍ਰਚ ਕੀਤਾ

(੧) ਕਰਜ਼ੇ ਦਾ ਸੂਦ ਅਤੇ ਰੇਲਾਂ ਅਤੇ ਨਹਿਰਾਂ ਦੇ ਰੁਪੈਏ ਦਾ ਸੂਦ ੧੬ ੫੦੦੦੦੦੦

(੨) ਕੀਮਤ ਮਾਲ ਜੋ ਮਹਿਕਮਿਆਂ ਵਾਸਤੇ ਖ੍ਰੀਦਿਆ ਗਿਆ੧ ੭੯੦੦੦੦੦

(੩) ਸਿਵਲ ਮੈਹਕਮੇ ਦੇ ਬਾਬਤ ਰਕਮ ੩੫੦੦੦੦੦

(੪) ਖਰਚ ਇੰਡੀਆ ਆਫਿਸ ੨੭੭੩੦੦੦