ਵਿਚ ਰਹੇ, ਅਤੇ ਪ੍ਰਜਾ ਵਿਚ ਮੁਨਾਸਬ ਤੌਰ ਨਾਲ ਵੰਡਿਆ ਜਾਵੇ ਤਾਂ ਕਿਤਨਾ ਫੈਦਾ ਹੋਇ ਸਕਦਾ ਹੈ, ਅਤੇ ਖੇਤੀ ਅਤੇ ਦਸਤਕਾਰੀ ਦੇ ਕੰਮ ਨੂੰ ਕਿਤਨੀ ਤ੍ਰੱਕੀ ਹੋ ਸਕਦੀ ਹੈ,?
(੧੧) ਰੇਲਾਂ ਦਾ ਹਿਸਾਬ
ਅੰਗ੍ਰੇਜ਼ਾਂ ਰਈਸਾਂ ਅਤੇ ਗਵਰਮਿੰਟ ਦਾ ਫੈਦਾ
ਅੰਗ੍ਰੇਜ਼ਾਂ ਨੇ ਹਿੰਦੋਸਤਾਨ ਵਿੱਚ ਰੇਲਾਂ ਕਿਓਂ ਬਨਾਈਆਂ , ਬਾਲੇ ਲੋਕ ਸਮਝਦੇ ਹੈਂ, ਕਿ ਹਿੰਦੋਸਤਾਨੀਅਾਂ ਦੇ ਫਾਇਦੇ ਵਾਸਤੇ, ਏਹ ਬਿਲਕੁੁਲ ਖਿਯਾਲ ਗ਼ਲਤ ਹੈ, ਅੰਗ੍ਰੇਜ਼ੀ ਗਵਰਮਿੰਟ ਹਿੰਦੋਸਤਾਨ ਦੇ ਫੈਦੇ ਵਾਸਤੇ ਕੋਈ ਕੰਮ ਨਹੀਂ ਕ੍ਰਦੀ, ਸਾਰੇ ਕੰਮ ਆਪਨੇ ਮਤਲਬ ਦੇ ਕ੍ਰਦੀ ਹੈ, ਜੇ ਕ੍ਰ ਏਸ ਨਾਲ ਹਿੰਦੋਸਤਾਨ ਦਾ ਭੀ ਥੋੜਾ ਫੈਦਾ ਹੋ ਜਾਵੇ, ਤੋ ਓਹ ਹੋਰ ਬਾਤ ਹੈ, ਪ੍ਰ ਅਸਲ ਮਤਲਬ ਅੰਗ੍ਰੇਜ਼ਾਂ ਦਾ ਆਪਨੀ ਜੇਬ ਵਿਚ ਰੁਪੈਯਾ ਡਾਲਨਾ ਹੈ, ਅੰਗ੍ਰੇਜ਼ੀ ਗਵਰਮਿੰਟ ਨੇ ਰੇਲਾਂ ਦੋ ਮਤਲਬ ਵਾਸਤੇ ਬਨਾਈਆਂ ਹਨ, ਪੈਹਲੇ ਜੰਗੀ ਤਾਕਤ ਦੂਸ੍ਰੇ ਭਜਾਰ ਭੀ ਫੈਦਾ, ਅਜ ਕਲ ਦੀ ਹਰ ਦੇਸ਼ ਦੀ ਸ੍ਰਕਾਰ ਰੇਲਾਂ ਨਾਲ ਆਪਨੀ ਤਾਕਤ ਵਧੌਂਦੀ ਹੈ, ਕਿਓਂਕਿ ਗਦਰ ਦੇ ਵੇਲੇ ਫੌਜ ਛੇਤੀ ਪੁਚਾਈੌ ਜਾ ਸਕਦੀ ਹੈ, ਅਗ੍ਰ ਫੌਜ ਛੇਤੀ ਨਾਂ ਪੁਚਾਈ ਜਾ ਸਕੇ, ਤਾਂ ਬਗਾਵਤ ਤ੍ਰਕੀ ਪਾ ਸਕਦੀ ਹੈ, ਅਤੇ ਫੇਰ ਉਸਨੂੰ ਦਬਾਨਾ ਕਠਨ ਹੋ ਜਾਂਦਾ ਹੈ, ਰੂਸ ਨੇ ਦਖਣੀ ਏਸ਼ੀਆ ਤਕ ਅਾਪਨਾ ਰਾਜ ਕਾਇਮ ਕਰਨ ਵਾਸਤੇ ਸਾਏ ਬੇਰੀਯਾ ਰੇਲ ਬਨਾਈ, ਜੋ ਜਪਾਨ ਦੀ ਲੜਾਈ ਵਿੱਚ ਕੰਮ ਆਈ, ਏਸੇ ਤ੍ਰਾਂ ਅੰਗ੍ਰੇਜ਼ੀ ਗਵਰਮਿੰਟ ਨੇ ਰੇੋਲਾਂ ਦੇ ਜ਼ਰੀਏ ਹਿੰਦੋਸਤਾਨ ਵਿੱਚ ਅਾਪਨੇ ਰਾਜ ਦੀ ਜੜ ਨੂੰ ਪਕਿਅਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਰੇਲ ਫੌਜ ਦੀ ਸੜਕ ਹੈ, ਜਿੱਧਰ ਫੌਜ ਕਦੱਮ ਵਧੌਂਦੀ ਹੈ, ਰੇਲ ਭੀ ਜ਼ਰੂਰ ਪਿਛੇ ੨ ਆਉਂਦੀ ਹੈ, ਸਗੋਂ ਕਈ ਵੇਰਾਂ ਤਾਂ ਰੇਲ ਪੈਹਿਲੇ ਬਨਦੀ ਹੈ, ਅਤੇ ਫੌਜ ਮਗ੍ਰੋਂ ਭੇਜੀ ਜਾਂਦੀ ਹੈ, ਰੇਲ ਮੁਲਕ ਨੂੰ ਕਾਬੂ ਕਰਨ ਦਾ ਹਥਿਆਾਰ ਹੈ,
ਇਸ ਤੋਂ ਵਖਰਾ ਰੇਲ ਨਾਲ ਬਿਓਪਾਰ ਨੂੰ ਬੌਹਤ ਫੈਦਾ ਹੈ, ਹਿੰਦੋਸ-