ਸਨ ੧੯੦੪ ਵਿੱਚ੨੦ ਕਰੋੜ ੮੮ ਲੱਖ ਰੁਪੈਯਾ
" ੧੯੦੫ "੨੧ " ੭੫ " "
" ੧੯੦੬ "੨੨ " ੧੧ " "
" ੧੯੦੭ "੨੨ " ੯੮ " "
" ੧੯੦੮ "੧੭ " ੮੨ " "
" ੧੯੦੯ "੨੦ " ੬੮ " "
" ੧੯੧੦ "੨੩ " ੯੯ " "
" ੧੯੧੧ "੨੬ " ੪੪ " "
ਕੁਲ ਜੋੜ ੨ ਅਰਬ ੧੨ ਕਰੋੜ ੭੭ ਲੱਖ ਰੁਪੈਏ
ਖਯਾਲ ਕਰੋ! ਕਿ ਕੁਲ ਰੁਪੈਯਾ ਦੋ ਅਰਬ ਦੋ ਕਰੋੜ ਲਾਇਆ ਗਿਆ ਹੈ, ਅਤੇ ਸੂਦ ਦਸ ਸਾਲ ਵਿੱਚ ਹੀ ਦੋ ਅਰਬ ਬਾਰਾਂ ਕਰੋੜ ਰੁਪੈਯਾ ਦਿੱਤਾ ਜਾ ਚੁੱਕਾ ਹੈ, ਹਿੰਦੋਸਤਾਨ ਦੀਆਂ ਰੇਲਾਂ ਇੰਗਲੈਂਡ ਦੇ ਧਨੀਆਂ ਵਾਸਤੇ ਸੋਨੇ ਦੀਆਂ ਖਾਂਣਾਂ ਹਨ!
ਏਸ ਲੁਟ ਵਿੱਚੋਂ ਸ੍ਰਕਾਰ ਹਿੰਦ ਦੇ ਖਜ਼ਾਨੇ ਨੂੰ ਵੀ ਕੁੱਛ ਹਿੱਸਾ ਮਿਲ ਜਾਂਦਾ ਹੈ, ਰਕਮ ਤਾਂ ਥੋੜੀ ਹੈ, ਪ੍ਰ ਹਰ ਸਾਲ ਵਧਦੀ ਜਾਂਦੀ ਹੈ, ਸਾਡੀ ਵਲੋਂ ਭਾਵੇਂ ਧਨੀ ਅੰਗ੍ਰੇਜ਼ ਹੈਨ ਭਾਵੈਂ ਅੰਗ੍ਰੇਜ਼ੀ ਹਾਕਮ!
(੧੨)
ਜਿਸ ਦੇਸ਼ ਵਿੱਚ ਕੁਦਰਤ ਨੇ ਆਪਨੀ ਬਖਸ਼ਸ਼ ਦੀ ਸ਼ਾਨ ਦੇਖਾਈ ਹੋਵੇ, ਅਤੇ ਜ਼ਮੀਨ ਸੋਨਾ ਉਗਲਦੀ ਹੋਵੇ, ਓਥੇ ਕਾਲ ਦਾ ਕੀ ਕੰਮ ? ਅਜੇਹੇ ਦੇਸ਼ ਵਿੱਚ ਭੁੱਖ ਦਾ ਨਾਮ ਨਸ਼ਾਨ ਭੀ ਨਹੀਂ ਹੋਨਾ ਚਾਹੀਏ! ਐਸਾ ਦੇਸ਼ ਸਾਰੀ ਦੁਨੀਯਾ ਨੂੰ ਅੱਨ ਦੇ ਸਕਦਾ ਹੈ, ਮਗ੍ਰ ਅੱਜ ਇਹ