ਪੰਨਾ:Angrezi Raj Vich Praja De Dukhan Di Kahani.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲ ਹੈ, ਕੇ ਹਿੰਦੋਸਤਾਨ ਦੇ ਬੱਚਿਆਂ ਹੀ ਨੂੰ ਰੋਟੀ ਨਹੀਂ ਮਿਲਦੀ, ਪ੍ਰਦੇਸ ਵਿੱਚ ਧੱਕੇ ਖਾਂਦੇ ਫਿਰਦੇ ਹੰਨ, ਕਾਲ ਵਿੱਚ ਮਰਦੇ ਹਨ, ਇਸਦੀ ਵਜਾ ਕੀ ਹੈ? ਕੀ ਕਾਰਨ ਹੈ,? ਕੇ ਹਿੰਦੋਸਤਾਨ ਸੁਵਰਗ ਦੇ ਨਮੂਨੇ ਵਿੱਚ ਖੁਰਾਕ ਦਾ ਘਾਟਾ ਹੋਵੇ, ਓਹ ਭਾਰਤ ਵਰਸ਼ ਜਿਥੇ ਦੁਧ ਅਤੇ ਅਨਾਜ ਦੀ ਰੇਲ ਪੇਲ ਹੁੰਦੀ ਸੀ, ਅਜ ਕੈਹਤ ਦਾ ਹੋ ਰਿਹਾ ਹੈ, ਅਜ ਅਸੀਂ ਪਿਯਾਰੇ ਭਰਾਵਾਂ ਨੁੂੰ ਅੰਗਾਂ ਦੇ ਜ਼ਰੀਯੇ ਇਕ ਦਰਦ ਭਰਿਆ ਝਾਕਾ ਦਖੋਦੇ ਹਨ, ਜਿਸ ਨਾਲ ਓਹਨਾਂ ਨੂੰ ਬੜੀ ਅਕਲ ਆਵੇਗੀ , ਲੋਕਾਂ ਨੂੰ ਮਾਲੂਮ ਹੀ ਨਹੀਂ , ਕੇ ਹਿੰਦੋਸਤਾਨ ਵਿਚੋਂ ਕਿਤਨਾ ਦਾਣਾਂ ਦੂਸਰੇ ਦੇਸ਼ਾਂ ਨੂੰ ਅਤੇ ਇੰਗਲਸਤਾਨ ਨੂੰ ਜਾਂਦਾ ਹੈ, ਜਿਨਾਂ ਦੇਸ਼ਾਂ ਵਿੱਚ ਕੈਹਤ ਪੈਂਦੇ ਹਨ, ਓਥੇ ਇਹ ਹਾਲਤ ਹੈ, ਕੇ ਦਾਣਾਂ ਬੌਹਤ ਮਿਕਦਾਰ ਵਿੱਚ ਬਾਹਿਰ ਭੇਜਿਆ ਜਾਂਦਾ ਹੈ, ਬਸ ਕ੍ਰਿਸਾਂਨ ਨੂੰ ਹੀ ਕਾਫੀ ਖੁਰਾਕ ਨਹੀਂ ਮਿਲਦੀ, ਅਤੇ ਦੂਜੇ ਦੇਸ਼ਾਂ ਦੇ ਮਜ਼ੇ ਕਰਦੇ ਹਨ, ਰੂਸ ਵਿਚੋਂ ਹਰ ਸਾਲ ਲਖਾਂ ਮਣ ਦਾਣਾਂ, ਬਾਹਿਰ ਜਾਂਦਾ ਹੈ, ਅਤੇ ਰੂਸੀ ਕ੍ਰਿਸਾਂਨ ਮਜ਼ਦੂਰ ਭੁਖੇ ਨੰਗੇ ਰੈਹਿੰਦੇ ਹੰਨ, ਏਸੇ ਤ੍ਰਾਂ ਹਿੰਦੋਸਤਾਨ ਵਿਚੋੰ ਦਬਾ ਦੱਬ ਦਾਣਾਂ ਬਾਹਿਰ ਜਾਂਦਾ ਹੈ, ਅਤੇ ਹਿੰਦੀ ਵਿਚਾਰੇ ਭੁਖ ਦੁਖ ਦੇ ਮਾਰੇ ਮਰ ਰਹੇ ਹੰਨ, ਹਿੰਦੋਸਤਾਨ ਵਿਚੋਂ ਦਾਣੇ ਦਾ ਬਾਹਿਰ ਜਾਨਾਂ ਹੇਠ ਲਿਖੇ ਨਕਸ਼ੇ ਤੋਂ ਪ੍ਰਗਟ ਹੁੁੰਦਾ ਹੈ ?

ਕਣਕ ਦਾ ਨਿਕਾਸ

ਸਾਲਵਜ਼ਨਕੀਮਤ

ਸਨ ੧੯੦੨੫ ਲਾਖ ੧੮ ਹਜ਼ਾਰ ਟੱਨ੪ ਕਰੋੜ ੫੨ ਲੱਖ ਰੁਪੈਯਾ

" ੧੯੦੩੧੨ " ੯੫ " "੧੧ " ੮ " "

" ੧੯੦੪੨੧ " ੨੦ " "੧੭ " ੯੧ " "

" ੧੯੦੫੯ " ੨੭ " " ੮ " ੫੩ " "

" ੧੯੦੬੮ " ੦੦ " " ੭ " ੨੫ " "

" ੧੯੦੭੮ " ੮੦ " " ੮ " ੫੯ " "