ਪੰਨਾ:Angrezi Raj Vich Praja De Dukhan Di Kahani.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

ਹੈ,ਉਸ ਵਿਚੋਂ ਬੌਹਤ ਅਨਾਜ ਇੰਗਲੈਂਡ ਜਾਂਦਾ ਹੈ, ਅਤੇ ਬੌਹਤ ਥੋੜਾ ਦੂਜੇ ਦੇਸ਼ਾਂ ਨੂੰ ਜਾਂਦਾ ਹੈ, ਇਹ ਅੰਗ ਦਸਦੇ ਹਨ, ਕਿ ਜਦ ਗ਼ਰੀਬ ਹਿੰਦੀਆਂ ਦਾ ਪੇਟ ਕਟਿਆ ਜਾਂਦਾ ਹੈ, ਤਾਂ ਕਿਸ ਦਾ ਪੇਟ ਭਰਦਾ ਹੈ! ਇਹ ਮਾਮੂਲੀ ਬਿਉਪਾਰ ਦਾ ਮੁਆਮਲਾ ਨਹੀਂ ਹੈ, ਸਗੋਂ ਲੁੱਟ ਮਾਰ ਦਾ ਨਤੀਜਾ ਹੈ!

(੧੩)

ਹਿੰਦ ਵਿੱਚ ਕਿਤਨੇ ਲੋਕ ਭੁੱਖ ਨਾਲ ਮਰ ਰਹੇ ਹਨ

ਅੰਗ੍ਰੇਜ਼ ਅਫਸ੍ਰ ਵਿਲੀਅਮ ਡਗਬੀ ਨਾਮੀਦੇ ਕੈਹਤ ਅਤੇ ਮੌਤਾਂ ਦੀ ਬਾਬਤ ਇਉਂ ਲਿਖਦਾ ਹੈ, ਕਿ ਸਨ ੧੭੭੯ ਤੋਂ ੧੯੦੦ ਤੱਕ ਦੋ ਕਰੋੜ ਪੰਜੀ ਲਖ ਹਿੰਦੀ ਭੁਖ ਨਾਲ ਮਰ ਗਏ,

ਸਨ ੧੯੩੩ ਵਿੱਚ ਮਦਰਾਸ ਦੇ ਕੈਹਤ ਵਿੱਚ ਟੋਲਿਆ ਦੇ ਟੋਲੇ ਬੱਚਿਆਂ, ਜਵਾਨਾਂ, ਔਰਤਾਂ ਅਤੇ ਬੁਢਿੱਆਂ ਦੇ ਸੜਕ ਉੱਤੇ ਪਏ ੨ ਭੁੱਖ ਨਾਲ ਮਰ ਗਏ, ਗਨਟੂਰ ਦੀ ੫੦ ਲੱਖ ਵਸੋਂ ਵਿੱਚੌਂ ਦੋ ਲੱਖ ਆਦਮੀ ਭੁੱਖ ਨਾਲ ਤੜਪ ਕੇ ਅਨਯਾਈ ਮੌਤੇਂ ਮਰ ਗਏ,

ਸਨ ੧੮੩੭ ਵਿੱਚ ਦੱਖਣੀ ਹਿੰਂਦ ਵਿੱਚ ੧੦ ਲੱਖ ਹਿੰਦੀ ਕਾਲ ਦੀ ਭੇਟਾ ਹੋਏ, ਸਨ ੧੮੩੩ ਵਿੱਚ ਉੜੀਸਾ ਦੀ ਤਿਹਾਈ ਵਸੋਂ ਅਥਵਾ ੧੦ ਲੱਖ ਹਿੰਦੀਆਂ ਨੇ ਰੋਟੀ ਅਤੇ ਪਾਂਣੀ ਵਾਸਤੇ ਤ੍ਰਸ ੨ ਕੇ ਮੌਤ ਨੂੰ ਪ੍ਰਵਾਨ ਕੀਤਾ, ੧੮੩੯ ਵਿੱਚ ਦਖੱਣੀ ਹਿੰਦ ਵਿੱਚ ੧੨ ਲੱਖ ਮੌਤਾਂ ਹੋਈਆਂ, ੧੮੭੭ ਵਿੱਚ ਸੂਬਾ ਮਦਰਾਸ ਅੰਦ੍ਰ ਕੈਹਤ ਦੇ ਜ਼ਰੀਏ ੫੦ ਲ਼ੱਖ ਆਦਮੀ ਮਰੇ, ੧੮੭੮ ਵਿੱਚ ਦੱਖਣੀ ਹਿੰਦ ਦੇ ਕੈਹਤ ਵਿੱਚ ੧੨ ਲੱਖ ੫੦ ਹਜਾਰ ਹਿੰਦੋਸਤਾਨੀ ਅੱਨ ਦੇ ਬਾਝੋਂ ਸ਼ੱਸਕ ੨ ਚਲਦੇ ਹੋਏ!

ਪਿਯਾਰੇ ਹਿੰਦੀ ਭਾਈਉ! ਇਹ ਖਯਾਲ ਕਰੋ, ਕਿ ਕਿਤਨੇ ਹਿੰਦੋਸਤਾਨੀ ਖਾਲੀ ਭੁੱਖ ਨਾਲ ਤੰਗ ਆ ਕੇ ਮਰ ਗਏ, ਪ੍ਰ ੳਹਨਾਂ ਹੀ ਸਾਲਾਂ ਵਿੱਚ ਲੱਖਾਂ ਮਣ ਅਨਾਜ ਹਿੰਦੋਸਤਾਨ ਵਿਚੋਂ ਬਾਹਿਰ ਲੇ ਜਾਇਆ ਗਿਆ, ਅਤੇ ਅਰਬਾਂ ਰੁਪੈਏ ਅੰਗ੍ਰੇਜ਼ ਸਾਡੇ ਦੇਸ਼ ਵਿਚੋਂ ਖਿਚਦੇ ਰਹੇ, ਹੁਨ ਇਸ ਨਾਲ ਸਾਬਤ ਹੁੰਦਾ ਹੈ, ਕਿ ਸਾਡੇ ਦੇਸ਼ ਵਿੱਚ ਕੈਹਤ ਏਸ ਵਾਸਤੇ ਨਹੀਂ ਹੁੰਦਾ, ਕਿ ਓਥੇ ਦਾਣਾ, ਅਨਾਜ