ਪੰਨਾ:Angrezi Raj Vich Praja De Dukhan Di Kahani.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਦਸ ਬ੍ਰਸ ਵਿੱਚ ਭਾਰਤ ਵਰਸ਼ ਅੰਦ੍ਰ ਖਾਲੀ ਕੈਹਤ ਕਾਲ ਭੁਖ ਨੰਗ ਨਾਲ ਇੱਕ ਕਰੋੜ ਨੱਵੇ ਲਾਖ ਹਿੰਦੋਸਤਾਨੀ ਮਰ ਗਏ, ?

ਅੰਗ੍ਰੇਜ਼ ਹੈਜ਼ਾ ਹੰਨ, ਅੰਗ੍ਰੇਜ਼ ਕੈਹਤ ਹੰਨ, ਅੰਗ੍ਰੇਜ਼ ਪਲੇਗ ਹੰਨ, ਏਹਨਾਂ ਨੂੰ ਦੇਸ਼ੌ ਕਢ ਦੇਨਾਂ ਚਾਹੀਏ, ਫੇਰ ਸਾਰੇ ਭਿਯਾਨਕ ਦੁਖਾਂ ਦਾ ਅੰਤ ਹੋ ਜਾਵੇਗਾ, ?

ਖੁਦ ਅੰਗ੍ਰੇਜ਼ ਅਫਸ੍ਰ ਚਾਰਲਸ ਲਿਖਦਾ ਹੈ, ਕੇ ਸਾਰੀ ਦੁਨੀਯਾ ਦੇ ਕ੍ਰਿਸਾਨ ਅਤੇ ਜ਼ਿਮੀਦਾਰ ਇਤਨਾਂ ਟੈਕਸ ਅਤੇ ਮਾਮਲਾ ਨਹੀਂ ਦਿੰਦੇ, ਜਿਤਨਾ ਭਾਰੀ ਟੈਕਸ ਅਤੇ ਜ਼ਿਆਦਾ ਮਾਮਲੇ ਦੀ ਰਕਮ ਗ੍ਰੀਬ ਹਿੰਦੋਸਤਾਨੀ ਕ੍ਰਿਸਾਂਨ ਅਤੇ ਸੌਦਾਗ੍ਰ ਭਰਦੇ ਹੰਂਨ, ਹਿੰਦੋਸਤਾਨੀਯਾਂ ਨੂੰ ਸੌ ਵਿਚੋਂ ੫੫ ਰੁਪੈਯਾ ਲਗਾਨ ਅਤੇ ਟੈਕਸ ਦੇਨਾਂ ਪੈਂਦਾ ਹੈ, ਹੁਨ ਜੋ ਖੁਦ ਅੰਗ੍ਰੇਜ਼ ਆਪਨਾ ਜ਼ੁਲਮ ਮੰਨਦੇ ਹੰਨ, ਤਾਂ ਓਹ ਅਕਲ ਦੇ ਅੰਧੇ ਹਿੰਦੋਸਤਾਨੀ ਜੋ ਅੰਗ੍ਰੇਜ਼ੀ ਰਾਜ ਨੂੰ ਬ੍ਰਕਤ ਸਮਝਦੇ ਹੰਂਨ, ਬੇਵਕੂਫ ਹੈ ਕੇ ਨਹੀਂ, ਬਸ ਏਹਨਾਂ ਜ਼ਾਲਮ ਅੰਗ੍ਰੇਜ਼ਾਂ ਨੂੰ ਮਾਰ ੨ ਕੇ ਅਤੇ ਕਰੜੇ ਜ਼ੁਲਮ ਦਾ ਦੂਰ ਕਰਨਾ ਹਰ ਇੱਕ ਹਿੰਦੋਸਤਾਨੀ ਦਾ ਪੈਹਿਲਾ ਫਰਜ਼ ਹੈ, ਜੇ ਕਰ ਕੋਈ ਇਨਸਾਨ ਏਸ ਪਵਿਤ੍ਰ ਅਤੇ ਉਚੇ ਫਰਜ਼ ਵਿੱਚ ਸ਼ਾਮਲ ਨਹੀਂ ਹੁੰਦਾ, ਤਾਂ ਓਹ ਇਨਸਾਨ ਅਖਵੌਣ ਦਾ ਹਕਦਾਰ ਨਹੀਂ ਹੈ,

ਬੰਦੇ ਮਾਤ੍ਰਮ

ਏਹ ਪੁਸਤਕ ਨੀਚੇ ਲਿਖੀ ਅਡਰੇਸ ਤੋਂ ਮੁਫਤ ਮਿਲ ਸਕਦਾ ਹੈ,

Editor Hindustan

Gaddar

San Francisco

U.S. America