੩
ਹਿੰਦਸੇ (ਅੰਗ) ਅਜਿਹੇ ਹਨ, ਜੈਸੇ ਹਥੌੜਾ! ਇਹਦੇ ਅੱਗੇ ਕਿਸੇ ਚਾਲ ਬਾਜ਼ ਦੀ ਦਾਲ ਨਹੀਂ ਗਲਦੀ, ਜਦ ਅੰਗਾਂ ਨਾਲ ਇੱਕ ਅਸੂਲ ਸਾਬਤ ਹੋ ਗਿਆ, ਤਾਂ ਸਾਰਾ ਜਹਾਨ ਉਸ ਨੂੰ ਰੱਦ ਨਹੀਂ ਕਰ ਸਕਦਾ!
ਜ਼ਮੀਨ ਦਾ ਲਗਾਨ
ਹੁਨ ਜ਼ਮੀਨ ਦੇ ਲਗਾਨ ਬਾਬਤ ਥੋੜੇ ਅੰਗ ਲਿਖਾਂਗੇ! ਤੀਹਾਂ ਸਾਲਾਂ ਵਿੱਚ ਜ਼ਮੀਨ ਦਾ ਲਗਾਨ ਇਸਤ੍ਰਾਂ ਵਧ ਗਿਆ,
ਸਨ ੧੮੮੧ ਵਿੱਚ ਬਾਈ ਕਰੋੜ ਬਾਰਾਂ ਲੱਖ ਚਾਲੀ ਹਜ਼ਾਰ
ਸਨ ੧੮੯੧ ਵਿੱਚ ੨੪ ਕਰੋੜ ੭੮ ਲੱਖ ੩੦ ਹਜ਼ਾਰ ਰੁਪੈਯਾ
ਸਨ ੧੯੦੧ ਵਿੱਚ ੨੭ ਕਰੋੜ ੩੯ ਲੱਖ ੭੫ ਹਜ਼ਾਰ ਰੁਪੈਯਾ
ਸਨ ੧੯੦੯ ਵਿੱਚ ੩੧ ਕਰੋੜ ੯੯ ਲੱਖ ੮੦ ਹਜ਼ਾਰ ਰੁਪੈਯਾ
ਖਿਆਲ ਕਰੋ ਤੀਹਾਂ ਹੀ ਸਾਲਾਂ ਵਿੱਚ ਜ਼ਮੀਨ ਦਾ ਲਗਾਨ ਡਿਓੜਾ ਹੋ ਗਿਆ, ਸਨ ੧੮੮੧ ਵਿੱੱਚ ਇੱਕ ਫਰੰਗੀ ਵਿਲੀਅਮ ਹੰਟਰ ਨੇ ਲਿਖਿਆ ਸੀ, ਕਿ ਹਿੰਦੋਸਤਾਨ ਵਿੱਚ ੭ ਕਰੋੜ ਆਦਮੀਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ, ਅਗ੍ਰ ਓਸ ਵੇਲੇ ਇਹ ਹਾਲਾਤ ਸੀ, ਤਾਂ ਹੁਨ ਕੀ ਦੁਰਦਿਸ਼ਾ ਹੋਵੇਗੀ, ਅੰਗਾਂ ਨੂੰਂ ਚੰਗੀ ਤ੍ਰਾਂ ਬਾਰ ੨ ਪੜ੍ਹੋ ਅਤੇ ਦੇਖੋ! ਕਿ ਕਿਸ ਤ੍ਰਾਂ ਹਰਾਮਜ਼ਾਦੇ ਫਰੰਗੀ ਸਾਡੇ ਪਿਯਾਰੇ ਦੇਸ ਨੂੰ ਲੁੱਟ ਰਹੇ ਹਨ,
ਨੈਹਰਾਂ ਤੋਂ ਆਮਦਨੀ
ਅੰਗ੍ਰੇਜ਼ੀ ਗਵਰਮਿੰੰਟ ਨੈਹਰਾਂ ਦੇ ਜ਼ਰੀਏ ਖ਼ੂਬ ਰੁਪੈਯਾ ਕਮੌਂਦੀ ਹੈ, ਪ੍ਰਜਾ ਦੇ ਰੁਪੈਏ ਨਾਲ ਨੈਹਰਾਂ ਬਨਦੀਆਂ ਹਨ, ਫੇਰ ਉਹਨਾਂ ਨੈਹਰਾਂ ਦੇ ਪਾਨੀ ਵਾਸਤੇ ਕਿਸਾਨਾਂ ਨੂੰ ਮੈਹਸੂਲ਼ ਦੇਨਾ ਪੈਂਦਾ ਹੈ, ਏਸੇ ਤ੍ਰਾਂ ਖ਼ਲਕਤ ਨੂੰ ਇੱਕ ਵੇਰਾਂ ਲੁੱਟ ਕੇ ਦੂਜੀ ਵੇਰਾਂ ਲੁੱਟਨ ਦਾ ਮੌਕਾ ਮਿਲ ਜਾਂਦਾ ਹੈ,
ਸਨ ੧੯੦੧ ਵਿੱਚ ੨ ਕਰੋੜ ੭੬ ਲੱਖ ੬੦ ਹਜ਼ਾਰ ਰੁਪੈਯਾ