ਸਨ ੧੯੦੬ ਵਿੱਚ ੩ ਕਰੋੜ ੮੫ ਲੱਖ ੫੦ ਹਜ਼ਾਰ ਰੁਪੈਯਾ
ਸਨ ੧੯੦੯ ਵਿੱਚ ੪ ਕਰੋੜ ੮ ਲੱਖ ੭੫ ਹਜ਼ਾਰ ਰੁਪੈਯਾ
ਹਿੰਦੋਸਤਾਨ ਦੀ ਗਵਰਮਿੰਟ ਇਤਨੀ ਲਾਲਚੀ ਅਤੇ ਬੇਈਮਾਨ ਹੋ ਗਈ ਹੈ ਕੇ ਅੰਗ੍ਰੇਜ਼ਾਂ ਨੂੰ ਮਾਲਾ ਮਾਲ ਕਰਕੇ ਭੀ ਹਰ ਸਾਲ ਖਜ਼ਾਨੇ ਵਿੱਚ ਬਚਤ ਰਖਦੀ ਹੈ ਜਿਸ ਕੋ ਅੰਗ੍ਰੇਜ਼ੀ ਜ਼ਬਾਨ ਵਿਚ ਸ੍ਰਪਲਸ(ਯਾਨੀ ਖ੍ਰਚ ਕਰਕੇ ਬਚਤ) ਆਖਦੇ ਹੰਨ, ਗਵਰਮਿੰਟ ਦੇ ਖ਼ਜ਼ਾਨੇ ਵਿੱਚ ਬਚਤ ਦਾ ਇਹ ਮਤਲਬ ਹੈ, ਕੇ ਪ੍ਰਜਾ ਪਾਸੋਂ ਇਤਨਾ ਰੁਪੈਯਾ ਲੁਟ ਲਿਆ ਕੇ ਬਦਹਜ਼ਮੀ ਹੋ ਗਈ, ਸਾਰਾ ਲੁਟ ਦਾ ਮਾਲ ਪਚਾ ਵੀ ਨਾਂ ਸਕੀ, ਸੋਚਨਾ ਚਾਹੀਦਾ ਹੈ, ਕੇ ਹਜ਼ਾਰਾਂ ਅਫਸਰਾਂ ਕੋ ਤਲਬਾਂ ਅਤੇ ਪੈਨਸ਼ਨਾਂ ਦੇ ਕੇ ਅਤੇ ਧਨਵਾਨ ਫਰੰਗੀਆਂ ਨੂੰ ਬਿਯਾਜ ਦੇ ਦਵਾ ਕੇ ਭੀ ਪਿਛਲੇ ਦਸਾਂ ਸਾਲਾਂ ਵਿਚ ਹਰ ਸਾਲ ਸਵਾਏ ਸਨ ੧੯੦੮ ਦੇ ਸ੍ਰਕਾਰ ਕੋੋ ਬਚਤ ਹੀ ਰਹੀ,ਇਕ ਪਾਸੇ ਤਾਂ ਪ੍ਰਜਾ ਗ੍ਰੀਬ ਹੁੰਦੀ ਜਾਂਦੀ ਹੈ, ਅਤੇ ਦੂਜੇ ਪਾਸੇ ਸ੍ਰਕਾਰੀ ਖਜ਼ਾਨੇ ਵਿਚ ਸੋਨੇ ਦਾ ਉਛਾਲ ਆਇਆ ਹੋਇਆ ਹੈ,ਸਨ ੧੯੦੧ ਅਤੇ ੧੯੦੪ ਵਿੱਚ ਤਾਂ ਪ੍ਰਜਾ ਕੁੜੱਕੀ ਦੇ ਕੈਹਤ ਨਾਲ ਮਰਦੀ ਸੀ, ਪ੍ਰ ਸ੍ਰਕਾਰ ਨੂੰ ਬੱਚਤ ਹੀ ਰਹੀ,ਏਹੋ ਹਨੇਰ ਹੈ, ਜੋ ਬਹੁਤ ਛੇਤੀ ਗ਼ਦਰ ਕਰਾਵੇਗਾ, ਹੇਠਾਂ ਲਿਖੇ ਹਿੰਦਸਿਆਂ ਤੋਂ ਪਤਾ ਲਗੇਗਾ,ਕੇ ਹੁਨ ਸ੍ਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲੁੱਟਨ ਵਿਚ ਹਦ ਟੱਪਾ ਗਈ ਹੈ, ਜਦ ਸੱਪ ਬੌਹਤ ਮੋਟਾ ਚੂਹਾ ਖਾ ਜਾਂਦਾ ਹੇ, ਤਾਂ ਛੇਤੀ ਮਾਰਿਆ ਜਾਂਦਾ ਹੈ,ਹੁਨ ਦੇਸ਼ ਬਦ ਜ਼ਾਤ ਸ੍ਰਕਾਰ ਦੇ ਭੀ ਆਖੀਰੀ ਦਿਨ ਆ ਗਏ ਹੰਨ,
ਬੱਚਤ ਦੀਆਂ ਰਕਮਾਂ
ਸਨ ੧੯੦੧ ਵਿੱਚ ੭ ਕਰੋੜ ੪੨ ਲੱਖ ੭੪ ਹਜ਼ਾਰ ੪ ਸੌ ਪੰਜ ਰੁਪਏ