ਪੰਨਾ:Angrezi Raj Vich Praja De Dukhan Di Kahani.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਸਨ ੧੯੦੨ ਵਿੱਚ ੪ ਕਰੋੜ ੬੦ ਲੱਖ ੧੯ ਹਜ਼ਾਰ ੨ ਸੌ ੧੦ ਰੁਪੈਯਾ

ਸਨ ੧੯੦੩ ਵਿੱਚ ੪ ਕਰੋੜ ੪੯ ਲੱਖ ੬੦ ਹਜ਼ਾਰ ੧ ਸੌ ੪੫ ਰੁਪੈਯਾ

ਸਨ ੧੯੦੪ ਵਿੱਚ ੫ ਕਰੋੜ ੧੮ ਲੱਖ ੪੧ ਹਜ਼ਾਰ ੧ ਸੌ ੨੫ ਰੁਪੈਯਾ

ਸਨ ੧੯੦੫ ਵਿੱਚ ੩ ਕਰੋੜ ੧੩ ਲੱਖ ੮੩ ਹਜ਼ਾਰ ੪ ਸੌ ੨੦ ਰੁਪੈਯਾ

ਸਨ ੧੯੦੬ ਵਿੱਚ ੨ ਕਰੋੜ ੩੮ ਲੱਖ ੪੦ ਹਜ਼ਾਰ ੬ ਸੌ ੨੫ ਰੁਪੈਯਾ

ਸਨ ੧੯੦੭ ਵਿੱਚ ੦ ਕਰੋੜ ੫੦ ਲੱਖ ੯੦ ਹਜ਼ਾਰ ੬ ਸੌ ੯੦ ਰੁਪੈਯਾ

ਸਨ ੧੯੦੯ ਵਿੱਚ ੦ ਕਰੋੜ ੯੦ ਲੱਖ ੯੯ ਹਜ਼ਾਰ ੬ ਸੌ ੧੫ ਰੁਪੈਯਾ

ਸਨ ੧੯੧੦ ਵਿੱਚ ੫ ਕਰੋੜ ੯੦ ਲੱਖ ੪੪ ਹਜ਼ਾਰ ੪ ਸੌ ੫ ਰੁਪੈਯਾ

ਸਨ ੧੯੧੧ ਵਿੱਚ ੫ ਕਰੋੜ ੯੧ ਲੱਖ ੫ ਹਜ਼ਾਰ ੦ ਸੌ ੧੦ ਰੁਪੈਯਾ


ਕੁੱਲ ਰਕਮ ੪੦ ਕਰੋੜ ੪੬ ਲਾਖ ੬੦ ਹਜ਼ਾਰ

ਉੱਪ੍ਰ ਲਿਖੀ ਅੰਗਾਂ ਦੀ ਗਵਾਹੀ ਹੀ ਅਪ੍ਰਾਧੀ(ਫਰੰਗੀ ਸ੍ਰਕਾਰ) ਦੇ ਹਕ ਵਿੱਚ ਕਾਤਲ ਹੈ,ਸਾਨੂੰ ਬੌਹਤੀ ਲਿਖਨ ਦੀ ਕੋਈ ਲੋੜ ਨਹੀਂ ਹੈ


(੩)

ਨਿਮਕ ਦਾ ਟੈਕਸ

ਹਿੰਦੋਸਤਾਨ ਵਿੱਚ ਅੰਗ੍ਰੇਜ਼ੀ ਰਾਜ ਦੀਆਂ ਬ੍ਰਕਤਾਂ ਵਿਚੋਂ ਇੱਕ ਇਹ ਭੀ ਹੈ, ਕੇ ਨਿਮਕ ਤਕ ਨੂੰ ਟੈਕਸ ਲਾਇਆ ਜਾਂਦਾ ਹੈ, ਲਗਾਨ ਚੁੰਗੀ, ਨਿਮਕ ਟੈਕਸ (ਜੋ ਸ਼ਾਹੂਕਾਰਾਂ ਨੂੰ ਲਾਇਆ ਜਾਂਦਾ ਹੈ), ਜੰਗਲਾਤ ਅਤੇ ਨਸ਼ਿਆਂ ਆਦਕ ਤੋਂ ਕਾਫੀ ਆਮਦਨੀ ਨਹੀਂ ਹੁੰਦੀ, ਬਸ ਨਿਮਕ ਉਤੇ ਭੀ ਟੈਕਸ ਜਰੂਰੀ ਹੈ, ਲਾਲਚ ਅਤੇ ਬਦਮਾਸ਼ੀ ਦੀ ਹੱਦ ਹੋ ਗਈ, ਇਸ ਤੋਂ ਜ਼ਿਆਦਾ ਜ਼ੁਲਮ ਨਹੀਂ ਹੋ ਸਕਦਾ ਅਤੇ ਨਾ ਹੀ ਅਜ ਤੱਕ ਕਿਸੇ ਦੇਸ਼ ਦੀ ਸ੍ਰਕਾਰ ਨੇ ਕੀਤਾ ਹੈ, ਹੁਨ ਅਸੀਂ ਪਾਠਕਾਂ ਨੂੰ ਨਿਮਕ ਦੇ ਟੇੈਕਸ ਦਾ ਕੁਛ ਪਤਾ ਦੇਵਾਂਗੇ

ਹਿੰਦੋਸਤਾਨ ਵਿਚ ਲੂਣ ਕਈ ਜਗਾ ਪੈਦਾ ਹੁਂੰਦਾ ਹੈ,ਕੁਦਰੱਤ ਨੇ ਪੰਜਾਬ ਵਿੱਚ ਲੂਣ ਦੀਆਂ ਬੜੀਆਂ ਖਾਂਣਾਂ ਬਖਸ਼ੀਆਂ ਹਨ,ਕੋਹਾਟ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਜ਼ਮੀਨ ਦੇ ਥਲੇ ਲੂਣ