ਇਹ ਵਰਕਾ ਤਸਦੀਕ ਕੀਤਾ ਗਿਆ ਏ
( ੩ )
ਕਿਉਂ ਇਤਨੇ ਦਿਨ ਲਾਏ ਨੀ॥ ਖੁਲੇ ਕੇਸ ਗਲੇ ਵਿੱਚ ਮੇਰੇ ਸਈਆਂ ਸੀਸ ਗੁੰਦਾਏ ਨੀ॥ ਕੌਣ ਹਿਦਾਇਤਾ ਖਬਰ ਲਿਆਵੇ ਕੇਹੜਾ ਕਾਸਦ ਜਾਏ ਨੀ॥ ੨ ॥
ਚੜਦੇ ਜੇਠ ਵਗਣ ਹੁਨ ਲੋਆਂ ਰੁਤ ਗਰਮੀ ਦੀ ਆਈ ਹੈ॥ ਜ਼ਾਲਮ ਬਿਰਹੋਂ ਫੂਕ ਅਲੰਬਾ ਆਤਸ਼ ਤੇਜ਼ ਮਚਾਈ ਹੈ॥ ਏਸ ਵਿਛੋੜੇ ਵਾਂਗ ਸ਼ਮਾਂ ਦੇ ਮੇਰੀ ਜਾਨ ਜਲਾਈ ਹੈ॥ ਅਜੇ ਹਿਦਾਇਤ ਯਾਰ ਨ ਆਯਾ ਜਾਨ ਲਬਾਂ ਪਰ ਆਈ ਹੈ॥ ੩ ॥
ਚੜਿਆ ਹਾੜ ਘਤਾਂ ਮੈਂ ਹਾੜੇ ਪੀਆ ਬਾਝ ਇੱਕਲੀ ਜੇ॥ ਮੁਦਤ ਗੁਜ਼ਰੀ ਪੰਧ ਉਡੀਕਾਂ ਸੋਹਣੇ ਖਬਰ ਨ ਘੱਲੀ ਜੇ॥ ਵਾਂਗ ਜ਼ੁਲੈਖਾਂ