ਪੰਨਾ:Baraah Maah Hidaitullah.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫ )

ਲੜਿਆਜੇ ॥ ਕੇਹੜੇਦੇਸਹਿਦਾਯਤ ਜਾਨੀ ਕਿਸਮਤ ਮੇਰੀ ਖੜਿਆ ਜੇ ॥ ੬ ॥

ਅੱਸੂ ਆਨ ਸਤਾਯਾ ਮੈਨੂੰ ਤਰਫ ਜੰਗਲ ਉਠ ਵੈਨੀਹਾਂ ॥ ਕਰਕੇ ਯਾਦ ਪੀਆਨੂੰਰੋਵਾਂ ਅਕਲੀ ਹੋ ਹੋਬਹਿਨੀਹ ॥ ਜ਼ਾਲਮ ਬਿਰਹੋਂ ਪੈਣ ਨ ਦੇਂਦਾ ਜੇ ਮੈਂ ਲੰਮੀ ਪੈਨੀ ਹਾਂ॥ ਜਾਨੀਬਾਝ ਹਿਦਾਇਤਤੇਰੇ ਤਾਰੇ ਗਿਣਦੀ ਰਹੀਨੀ ਹਾਂ ॥ ੭ ॥

ਚੜਿਆ ਕੱਤਕ ਕੰਤ ਨਾਆਇਆ ਮੈਂਹੁਣ ਭਾਲਣਜਾਵਾਂਗੀ ॥ ਦੇਸ ਬਦੇਸ ਫਿਰਾਂਗੀ ਭੌਂਦੀ ਜੋਗੀ ਭੇਸ ਬਨਾਵਾਂਗੀ ॥ ਗੇਰੀਨਾਲ ਰੰਗਾਂਗੀ ਕਪੜੇ ਕੰਨ ਵਿਚ ਮੁੰਦ੍ਰਾਂ ਪਾਵਾਂਗੀ॥ ਸੱਸੀ ਵਾਂਗ ਹਿਦਾਯਤ ਮੈਂ ਭੀ ਥਲ ਵਿਚ