ਪੰਨਾ:Baraah Maah Hidaitullah.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬ )

ਜਾਨ ਗਵਾਵਾਂਗੀ॥ ੮ ॥

ਮੱਘਰ ਮਾਰ ਮੁਕਾਇਆ ਮੈਨੂੰ ਹਡ ਵਛੋੜੇ ਗਾਲੇ ਨੀ॥ ਸਾਡੀ ਵੱਲੋਂ ਕਿਉਂ ਚਿਤਚਾਯਾ ਓਸ ਪੀਆ ਮਤਵਾਲੇ ਨੀ ॥ ਅੱਗੇ ਰਾਤ ਕਹਿਰ ਦੀ ਲੰਮੀ ਉੱਤੋਂ ਪੈਗਏ ਪਾਲੇ ਨੀ॥ ਜਾਨੀ ਕੋਲ ਹਿਦਾਯਤ ਨਾਹੀਂ ਲਾਵਾਂ ਅੱਗ ਸਿਆਲੇ ਨੀ ॥ ੯ ॥

ਚੜਿਆ ਪੋਹ ਪਈਆਂ ਹੁਣ ਬਰਫ਼ਾਂ ਕੋਈ ਖ਼ਬਰ ਨਵਾਲੀ ਨੂੰ ॥ ਮੁੜਕੇ ਖ਼ਬਰਨ ਪੁਛੀ ਉਸਨੇ ਛਡਗਿਆ ਬੇ ਹਾਲੀ ਨੂੰ ॥ ਭਾਂਬੜ ਬਲਨ ਜਦੋਂ ਮੈਂ ਦੇਖਾਂ ਉਸਦੀ ਪਲੰਘ ਨਿਹਾਲੀ ॥ ਲਾ ਗਲ ਯਾਰ ਹਿਦਾਯਤ ਰੋਵਾਂ ਲੋਫ਼ੇ ਸਿਰਾਣੇ ਖ਼ਾਲੀ ਨੂੰ ॥ ੧੦ ॥