ਆਪਣੇ ਨੱਸਣ ਦੀ ਖਬਰ ਤਿਸ ਨੂੰ ਨਾ ਦੱਸੀ।ਸੋ ਉਹ ਆਪਣਾ ਸਭਕੁਛ ਲੈਕੇ ਨੱਸਿਆ, ਅਤੇ ਉੱਠਕੇ ਨਦੀਓਂ ਪਾਰ ਉੱਤਰ ਗਿਆ, ਅਤੇ ਜਿਲਿਆਦ ਦੇ ਪਹਾੜ ਵਲ ਆਪਣਾ ਰੁਕ ਕੀਤਾ।
ਅਤੇ ਤੀਜੇ ਦਿਹਾੜੇ ਲਾਬਾਨ ਨੂੰ ਖਬਰ ਹੋਈ, ਜੋ ਯਾਕੂਬ ਨੱਸ ਗਿਆ।ਤਾਂ ਉਹ ਆਪਣੇ ਭਰਾਵਾਂ ਨੂੰ ਸੰਗ ਲੈਕੇ, ਸੱਤਾਂ ਦਿਹਾਂ ਦੇ ਰਸਤੇ ਤੀਕੁਰ ਤਿਸ ਦੇ ਮਗਰ ਦੋੜਿਆ, ਅਤੇ ਜਿਲਿਆਦ ਦੇ ਪਹਾੜ ਪੁਰ ਉਸਨੂੰ ਜਾ ਘੇਰਿਆ।ਫੇਰ ਪਰਮੇਸੁਰ ਲਾਬਾਨ ਅਰਾਮੀ ਦੇ ਕੋਲ ਸੁਫਨੇ ਵਿਚ ਰਾਤ ਨੂੰ ਆਇਆ, ਅਤੇ ਉਹ ਨੂੰ ਕਿਹਾ, ਦੇਖੀਂ, ਯਾਕੂਬ ਨੂੰ ਕੁਛ ਭਲਾ ਬੁਰਾ ਨਾ ਆਖੀਂ।ਤਦ ਲਾਬਾਨ ਯਾਕੂਬ ਦੇ ਪਾਹ ਪਹੁਤਾ।ਅਤੇ ਯਾਕੂਬ ਨੈ ਆਪਣਾ ਤੰਬੂ ਪਹਾੜ ਉੱਤੇ ਗੱਡਿਆ ਸੀ, ਅਤੇ ਲਾਬਾਨ ਨੈ ਬੀ ਆਪਣੇ ਭਰਾਵਾਂ ਸਣੇ ਜਿਲਿਆਦ ਦੇ ਪਹਾੜ ਉੱਪੁਰ ਤੰਬੂ ਗੱਡਿਆ।ਤਦ ਲਾਬਾਨ ਯਾਕੂਬ ਨੂੰ ਕੂਇਆ, ਤੈਂ ਕੀ ਕੀਤਾ, ਜੋ ਮੇਰਾ ਮਨ ਠਗਕੇ ਮੇਰੀਆਂ ਧੀਆਂ ਨੂੰ, ਤਰਵਾਰ ਨਾਲ ਕੈਦ ਕੀਤਿਆਂ ਹੋਇਆਂ ਵਾਗੂੰ, ਲੈ ਚੱਲਿਆ ਹੈਂ?ਤੂੰ ਕਿੰਉ ਲੁਕਕੇ ਨੱਸਿਆ, ਅਤੇ ਮੈ ਨੂੰ ਠਗਿਆ, ਅਤੇ ਮੈ ਨੂੰ ਨਾ ਦੱਸਿਆ, ਜੋ ਮੈਂ ਤੈ ਨੂੰ ਖੁਸੀ ਅਤੇ ਰਾਗ ਰੰਗ ਅਰ ਡੱਫਾਂ ਅਰ ਤੰਬੂਰਿਆਂ ਨਾਲ ਬਿਦਾ ਕਰਦਾ; ਅਤੇ ਮੈ ਨੂੰ ਆਪਣੇ ਪੁੱਤਾਂ ਧੀਆਂ ਨੂੰ ਚੁੰਮਣ ਨਾ ਦਿੱਤਾ?ਇਸ ਕੰਮ ਵਿਚ ਤੂੰ ਉੱਕ ਗਿਆ ਹੈਂ।ਤੁਸਾਂ ਨਾਲ ਬੁਰਾ ਕਰਨ ਦਾ ਮੇਰੀਆਂ ਬਾਹਾਂ ਵਿਚ ਬਲ ਹੈ; ਪਰ ਤੁਸਾਡੇ ਪਿਉ ਦੇ ਪਰਮੇਸੁਰ ਨੈ ਕੱਲ ਰਾਤੀਂ ਮੈ ਨੂੰ ਐਉਂ ਕਿਹਾ, ਦੇਖੀਂ, ਯਾਕੂਬ ਨੂੰ ਕੁਛ ਚੰਗਾ ਮੰਦਾ ਨਾ ਕਹੀਂ।ਅਤੇ ਹੁਣ ਤਾ ਤੂੰ ਜਾਂਦਾ ਹੈਂ;