੩੧ਪਰਬ]
ਉਤਪੱਤ
੯੯
ਕਿੰਉਕਿ ਤੂੰ ਆਪਣੇ ਪਿਉ ਦੇ ਘਰ ਜਾਣ ਲਈ ਅੱਤ ਚਾਹੰਦਾ ਹੈਂ; ਮੇਰੇ ਠਾਕੁਰਾਂ ਨੂੰ ਕਿੰਉ ਚੁਰਾ ਲਿਆ ਹੈ?ਯਾਕੂਬ ਨੈ ਉੱਤਰ ਦਿੱਤਾ, ਅਤੇ ਲਾਬਾਨ ਨੂੰ ਕਿਹਾ, ਮੈਂ ਡਰ ਗਿਆ; ਕਿੰਉਕਿ ਮੈਂ ਆਖਿਆ, ਕੀ ਜਾਣਯੇ, ਜੋ ਤੂੰ ਆਪਣੀਆਂ ਧੀਆਂ ਨੂੰ ਮੇਰੇ ਪਾਸੋਂ ਖੁਹੁ ਲੈ ਜਾਵੇਂਗਾ।ਪਰ ਜਿਹ ਦੇ ਪਾਸ ਤੇ ਤੇਰੇ ਠਾਕੁਰ ਲੱਭਣ, ਉਹ ਨੂੰ ਜੀਉਂਦਾ ਨਾ ਛੱਡੀਂ।ਸਾਡੇ ਭਾਈਆਂ ਦੇ ਸਾਹਮਣੇ ਝਾੜਾ ਲੈ ਲੈ; ਅਰ ਜੋ ਕੁਛ ਤੇਰਾ ਮੇਰੇ ਪਾਸੋਂ ਨਿੱਕਲੇ, ਸੋ ਲੈ ਲੈ।ਪਰ ਯਾਕੂਬ ਨੂੰ ਖਬਰ ਨਸੋ, ਜੋ ਰਾਹੇਲ ਉਨਾਂ ਨੂੰ ਚੁਰਾ ਲਿਆਈ ਹੈ।ਉਪਰੰਦ ਲਾਬਾਨ ਯਾਕੂਬ ਦੇ ਤੰਬੂ ਅਤੇ ਲੀਆ ਅਰ ਦੁਹਾਂ ਦਾਸੀਆਂ ਦੇ ਤੰਬੂਆਂ ਵਿਚ ਗਿਆ, ਪਰ ਓਹ ਨਾ ਲੱਭੇ; ਤਦ ਉਹ ਲੀਆ ਦੇ ਤੰਬੂਓਂ ਨਿੱਕਲਕੇ ਰਾਹੇਲ ਦੇ ਤੰਬੂ ਵਿਚ ਵੜਿਆ।ਪਰ ਰਾਹੇਲ ਠਾਕੁਰਾਂ ਨੂੰ ਲੈਕੇ ਊਠਾਂ ਦੇ ਪਲਾਣਿਆਂ ਵਿਚ ਰੱਖਕੇ, ਉਨਾਂ ਉੱਤੇ ਬੈਠੀ ਸੀ।ਅਤੇ ਲਾਬਾਨ ਨੈ ਸਾਰਾ ਤੰਬੂ ਭਾਲਿਆ, ਪਰ ਕੁਝ ਨਾ ਪਾਇਆ।ਤਦ ਉਹ ਆਪਣੇ ਬਾਪ ਤੇ ਕਹਿਣ ਲੱਗੀ, ਮੇਰੇ ਪ੍ਰਭੁ, ਇਸ ਗੱਲ ਤੇ ਕਰੋਧਮਾਨ ਨਾ ਹੋਣਾ, ਜੋ ਮੈਂ ਤੇਰੇ ਸਾਹਮਣੇ ਉੱਠ ਨਹੀਂ ਸਕਦੀ; ਕਿੰਉਕਿ ਮੈ ਨੂੰ ਤ੍ਰੀਮਤਾਂਵਾਲੀ ਰੀਤ ਹੋਈ ਹੈ।ਸੋ ਉਹ ਉਨਾਂ ਠਾਕੁਰਾਂ ਨੂੰ ਭਾਲ ਰਿਹਾ, ਪਰ ਨਾ ਲੱਭੇ।ਤਾਂ ਯਾਕੂਬ ਗੁੱਸੇ ਹੋਇਆ, ਅਤੇ ਲਾਬਾਨ ਦੇ ਸੰਗ ਝਗੜਨ ਲੱਗਾ, ਅਤੇ ਯਾਕੂਬ ਨੈ ਲਾਬਾਨ ਨੂੰ ਉੱਤਰ ਦੇਕੇ ਕਿਹਾ, ਜੋ ਮੇਰਾ ਕੀ ਦੋਸ, ਅਤੇ ਕੀ ਭੁੱਲ ਹੈ, ਜੋ ਤੈਂ ਅਜਿਹਾ ਮੇਰਾ ਪਿੱਛਾ ਕੀਤਾ?ਕਿੰਉਕਿ ਤੈਂ ਮੇਰਾ ਸਾਰਾ ਨਿੱਕਸੁੱਕ ਫੋਲਿਆ, ਅਤੇ ਤੈਂ ਆਪਣੇ ਘਰ ਦੇ ਸਾਰੇ ਲਕੇਤੁਕੇ ਵਿਚੋਂ ਕੀ ਲੱਭਾ?ਸੋ ਮੇਰੇ ਭਰਾਵਾਂ ਅਤੇ ਆਪ