ਪੰਨਾ:Book of Genesis in Punjabi.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੧ ਪਰਬ ] ਉਤਪੱਤ ੧੦੧

ਤੂੰ ਆਪਸ ਵਿਚ ਇਕ ਨੇਮ੍ਧਰਮ ਬ੍ਨਏ, ਅਤੇ ਮੇਰੇ ਅਤੇ ਤੇਰੇ ਵਿਚ ਉਹੋ ਸਾਖੀ ਰਹੇ ॥ ੪੫ ਉਪਰੰਦ ਯਾਕੂਬ ਨੇ ਇਕ ਪਥਰ ਲੇਕੇ, ਥਮ ਉਸਾਰਿ ੪੩ ਆ । ਅਤੇ ਯਾਕੂਬ ਨੇ ਆਪਣੇ ਭਰਾਵਾਂ ਨੂੰ ਕਿਹਾ, ਜੋ ਪੱਥਰ ਕੱਠੇ ਕਰੋ । ਉਨੇ ਪੱਥਰ ਕੱਠੇ ਕਰਕੇ ਇਕ ਦੇਰੀ ੪੭ ਲਈ, ਅਤੇ ਉਸ ਦੇਰੀ ਉੱਤੇ ਪਰਸਾਦ ਛਕਿਆ । ਅਤੇ ਲਾਬਾਨ ਬੋਲਿਆ, ਜੋ ਇਹ ਦੇਰੀ ਅੱਜ ਦੇ ਦਿਨ ਮੇਰੇ ਅਰ ਤੇਰੇ ਵਿਖੇ ਸਾਹਦ ਹੋਵੇ; ਇਸ ਕਾਰਨ ਤਿਸ ਦਾ ਨਾਉ ੪੯ ਜਾਲੀਦ ਰਖਿਆ ॥ ਅਤੇ ਮਿਸਫਾ ਇਸ ਲਈ ਨਾਉ ਪਿਆ, ਜੋ ਉਨ ਕਿਹਾ, ਕਿ ਜਾਂ ਅਸੀਂ ਤੁਸੀਂ ਅਡ ਹੋਏ, ੫੦ ਤਾਂ ਪ੍ਰਭ ਮੇਰੇ ਤੇਰੇ ਵਿਚ ਰਾਖੀ ਕਰੇ ; ਜੋ ਤੂੰ ਮੇਰਿਆ ਧੀਆਂ ਨੂ ਦੁਖ ਨਾ ਦੇਵੇਂ, ਅਤੇ ਉਨਾਂ ਬਾਝ ਹੋਰ ਤਿਮ੍ਤਾਂ ਨਾ ਕਰੇ । ਸਾਡੇ ਵਿਚ ਕੋਈ ਮਨੁਖ ਨਹੀ ਹੈ; ਦੇਖ, ਪਰਮੇਸੁਰ ੫੧ ਹੀ ਮੇਰੇ ਤੇਰੇ ਵਿਚ ਉਗਾਹ ਹੈ । ਲਾਬਾਨ ਨੇ ਯਾਕੂਬ ਥੀਂ ਕਿਹਾ,ਲ ਦੇਖ ਇਸ ਦੇਰੀ ਨੂੰ, ਅਤੇ ਦੇਖ ਇਸ ਥਮ ਨੂੰ, ਜੋ ਮੇਂ ੫੨ ਆਪਣੇ ਅਰ ਤੇਰੇ ਵਿਚ ਉਸਾਰਿਆ; ਇਹ ਦੇਰੀ ਅਤੇ ਇਹ ਥਮ ਉਗਾਹ ਰਹਿਣ, ਜੋ ਮੇਂ ਇਸ ਦੇਰੀ ਤੇ ਉਧਰ ਤੇਰੇ ਬੁਰੇ ਲਈ ਨਾ ਲੰਘਾ, ਅਤੇ ਤੂੰ ਭੀ ਇਸ ਦੇਰੀ ਅਰ ਇਸ ਥਮ ਤੇ ਇਧਰ ਮੇਰੀ ਵਲ ਮੇਰੇ ਬੁਰੇ ਲਈ ਨਾ ਲੰਘੇ । ੫੩ ਅਬਿਰਹਮ ਦਾ ਪਰਮੇਸੁਰ, ਅਤੇ ਨਹੂਰ ਦਾ ਪਰਮੇਸੁਰ, ਅਤੇ ਉਨਾਂ ਦੇ ਪਿਉ ਦਾਦੇ ਦਾ ਪਰਮੇਸੁਰ ਸਾਡੇ ਵਿਚ ਨਿਆਉ ਕਰੇ । ਅਤੇ ਯਾਕੂਬ ਨੇ ਉਹ ਦੀ ਸੁਗੰਦ ਖਾਹਦੀ, ਕਿ ਜਿਸ ਤੇ ਉਹ ਦਾ ਪਿਉ ਇਸਹਾਕ ਭਉ ਰਖਦਾ ਸੀ ।