੩੨ਪਰਬ]
ਉਤਪੱਤ
੧੦੩
ਦੇ ਲੋਕਾਂ ਅਤੇ ਅੱਯੜਾਂ ਅਤੇ ਬਲਦਾਂ ਅਰ ਊਠਾਂ ਦੀਆਂ ਦੋ ਟੋਲੀਆਂ ਕੀਤੀਆਂ; ਅਤੇ ਕਿਹਾ, ਜੋ ਏਸੌ ਇਕ ਟੋਲੀ ਪੁਰ ਆ ਪਵੇ, ਅਤੇ ਉਹ ਨੂੰ ਮਾਰ ਲਵੇ, ਤਾਂ ਦੂਜੀ ਟੋਲੀ, ਜੋ ਬਾਕੀ ਰਹੇ, ਆਪਣੀ ਜਿੰਦ ਤਾ ਬਚਾਵੇਗੀ।ਅਤੇ ਯਾਕੂਬ ਨੈ ਕਿਹਾ, ਹੇ ਮੇਰੇ ਪਿਤਾ ਅਬਿਰਹਾਮ ਦੇ ਪਰਮੇਸੁਰ, ਅਤੇ ਮੇਰੇ ਪਿਉ ਇਸਹਾਕ ਦੇ ਪਰਮੇਸੁਰ, ਉਹ ਪ੍ਰਭੁ ਜਿਨ ਮੈ ਨੂੰ ਆਖਿਆ, ਜੋ ਤੂੰ ਆਪਣੇ ਦੇਸ ਅਰ ਆਪਣੇ ਕੁਟੁੰਬ ਵਿਚ ਫਿਰ ਜਾਹ, ਮੈਂ ਤੇਰਾ ਭਲਾ ਕਰਾਂਗਾ!ਮੈਂ ਤਾ ਉਨਾਂ ਦਯਾਲਗੀਆਂ ਅਤੇ ਸਚਿਆਈਆਂ ਵਿਚੋਂ, ਜੋ ਤੈਂ ਆਪਣੇ ਦਾਸ ਦੇ ਸੰਗ ਕੀਤੀਆਂ ਹਨ, ਕਿਸੇ ਦੇ ਲਾਇਕ ਨਹੀਂ ਹਾਂ; ਕਿੰਉਕਿ ਮੈਂ ਆਪਣੀ ਲਾਠੀ ਸੰਗ ਇਸ ਯਰਦੇਨ ਦੇ ਪਾਰ ਗਿਆ, ਅਰ ਹੁਣ ਦੋ ਟੋਲੀਆਂ ਬਣਿਆ ਹਾਂ।ਮੈਂ ਤੇਰੀ ਮਿੰਨਤ ਕਰਦਾ ਹਾਂ, ਜੋ ਮੈ ਨੂੰ ਮੇਰੇ ਭਰਾਉ ਦੇ ਹੱਥੋਂ, ਅਰਥਾਤ ਏਸੌ ਦੇ ਹੱਥੋਂ ਬਚਾ ਲੈ; ਕਿੰਉ ਜੋ ਮੈਂ ਉਸ ਥੀਂ ਡਰਦਾ ਹਾਂ, ਅਜਿਹਾ ਨਾ ਹੋਵੇ, ਜੋ ਉਹ ਆਕੇ ਮੈ ਨੂੰ, ਅਤੇ ਨੀਂਗਰਾਂ ਸਣੇ ਤਿਨਾ ਦੀਆਂ ਮਾਵਾਂ ਨੂੰ ਮਾਰ ਸਿੱਟੇ, ਤੈਂ ਤਾ ਆਖਿਆ, ਜੋ ਮੈਂ ਤੇਰੇ ਨਾਲ ਅੱਛਾ ਵਰਤਾਂਗਾ, ਅਤੇ ਤੇਰੀ ਉਲਾਦ ਨੂੰ ਸਮੁੰਦਰ ਦੇ ਰੇਤੇ ਦੀ ਨਿਆਈਂ, ਜੋ ਬੁਤਾਇਤ ਕਰਕੇ ਗਿਣਤੀ ਵਿਚ ਨਹੀਂ ਆਉਂਦਾ, ਬਣਾਵਾਂਗਾ।
ਉਪਰੰਦ ਉਸ ਰਾਤ ਉਹ ਉੱਥੇ ਹੀ ਰਿਹਾ, ਅਤੇ ਜੋ ਕੁਛ ਉਸ ਦੇ ਹੱਥ ਲੱਗਾ, ਸੋ ਉਸ ਵਿਚੋਂ ਆਪਣੇ ਭਰਾਉ ਏਸੌ ਦੇ ਨਜਰਾਨੇ ਵਾਸਤੇ ਲਿਆ; ਦੋ ਸੈ ਬੱਕਰੀਆਂ ਅਰ ਬੀਹ ਬੱਕਰੇ, ਦੋ ਸੈ ਭੇਡਾਂ ਅਤੇ ਬੀਹ ਛੱਤੇ; ਤੀਹ ਲਵੇਰੀਆਂ ਊਠਣੀਆਂ ਸਣੇ ਬੋਤਿਆਂ, ਚਾਲੀ ਗਾਈਆਂ, ਅਤੇ ਦਸ