ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੩ਪਰਬ]

ਉਤਪੱਤ

੧੦੫

ਰਹਿ ਗਿਆ, ਅਤੇ ਉਥੇ ਇਕ ਜਣਾ ਖਹਿ ਫੁਟਦੀ ਤੀਕੁ ਤਿਸ ਦੇ ਸੰਗ ਘੁਲਦਾ ਰਿਹਾ।ਅਤੇ ਜਾਂ ਉਨ ਡਿੱਠਾ, ਜੋ ਉਹ ਉਸ ਨੂੰ ਢਾਹ ਨਾ ਸੱਕਿਆ, ਤਾਂ ਉਹ ਦੇ ਪੱਟ ਦੇ ਨੀਚੇ ਛੁਹਿਆ, ਅਤੇ ਯਾਕੂਬ ਦੀ ਟੰਗ ਦਾ ਅੰਦਰਲਾ ਪਾਸਾ ਘੁਲਦਿਆਂ ਹੋਇਆ ਜੋੜ ਤੇ ਹਿੱਲ ਗਿਆ।ਤਦ ਉਹ ਬੋਲਿਆ, ਮੈ ਨੂੰ ਜਾਣ ਦਿਹ, ਜੋ ਪਹਿ ਫੁਟਦੀ ਆਉਂਦੀ ਹੈ।ਉਹ ਬੋਲਿਆ, ਕਿ ਮੈ ਤੈ ਨੂੰ, ਜਦ ਤੀਕੁਰ ਮੈ ਨੂੰ ਅਸੀਸ ਨਾ ਦੇਵੇਂ, ਜਾਣ ਨਾ ਦਿਆਂਗਾ।ਤਦ ਓਨ ਉਸ ਤੇ ਪੁੱਛਿਆ, ਜੋ ਤੇਰਾ ਕੀ ਨਾਉਂ ਹੈ?ਉਹ ਬੋਲਿਆ, ਯਾਕੂਬ ਹੈ।ਓਨ ਕਿਹਾ, ਤੇਰਾ ਨਾਉਂ ਅੱਗੇ ਨੂੰ ਯਾਕੂਬ ਕਰਕੇ ਨਾ ਪੁਕਾਰਿਆ ਜਾਵੇਗਾ, ਬਲਕ ਇਸਰਾਏਲ ਹੋਵੇਗਾ, ਕਿੰਉਕਿ ਤੈਂ ਪਰਮੇਸੁਰ ਦੇ ਅਤੇ ਮਨੁੱਖਾਂ ਦੇ ਸੰਗ ਜੋਰ ਕੀਤਾ, ਅਤੇ ਜੇਤ ਵਿਚ ਰਿਹਾ ਹੈਂ।ਤਦ ਯਾਕੂਬ ਨੈ ਪੁਛਿਆ, ਅਤੇ ਕਿਹਾ, ਮੈਂ ਤੇਰੀ ਮਿੱਨਤ ਕਰਦਾ ਹਾਂ, ਜੋ ਆਪਣਾ ਨਾਉਂ ਦੱਸ।ਉਹ ਬੋਲਿਆ, ਤੂੰ ਮੇਰਾ ਨਾਉਂ ਕਿੰਉ ਪੁਛਦਾ ਹੈਂ?ਅਤੇ ਓਨ ਉਸ ਨੂੰ ਉਥੇ ਅਸੀਸ ਦਿੱਤੀ।ਇਸ ਕਰਕੇ ਯਾਕੂਬ ਨੈ ਉਸ ਜਾਗਾ ਦਾ ਨਾਉਂ ਫਨੀਏਲ ਧਰਿਆ, ਇਹ ਕਹਿਕੇ, ਜੋ ਮੈਂ ਪਰਮੇਸੁਰ ਨੂੰ ਸਨਮੁਖ ਡਿੱਠਾ, ਅਤੇ ਮੇਰੀ ਜਿੰਦ ਬਚ ਰਹੀ ਹੈ।ਅਤੇ ਜਾਂ ਉਹ ਫਨੂਏਲ ਥੀਂ ਲੰਘਦਾ ਸੀ, ਤਾਂ ਧੁੱਪ ਉਸ ਪੁਰ ਚੜਿ ਆਈ, ਅਤੇ ਉਹ ਟੰਗੋਂ ਲੰਗਾ ਹੈਸੀ।ਇਸ ਕਰਕੇ ਇਸਰਾਏਲ ਦੀ ਉਲਾਦ ਹੁਣ ਤੀਕੁ ਟੰਗ ਦੀ ਹੇਠਲੀ ਨਾੜ ਨੂੰ ਨਹੀਂ ਖਾਂਦੀ; ਕਿੰਉਕਿ ਓਨ ਯਾਕੂਬ ਦੀ ਟੰਗ ਦੀ ਹੇਠਲੀ ਨਾੜ ਨੂੰ ਛੁਹਿਆ ਹੈਸੀ।