੨ ਸਾਰੀ ਵਸੋਂ ਤਿਆਰ ਹੋ ਗਈ। ਅਤੇ ਪਰਮੇਸੁਰ ਸੱਤਵੇਂ ਦਿਨ ਆਪਣਾ ਕੰਮ, ਜੋ ਉਨ ਬਣਾਇਆ ਸੀ, ਪੂਰਾ ਕਰ ਚੁੱਕਿਆ ਸਾ, ਅਤੇ ਸੱਤਵੇਂ ਦਿਨ ਆਪਣੇ ਸਾਰੇ ਕੰਮ ਤੇ, ਜੋ ੩ ਉਸ ਨੈ ਸਾਜਿਆ ਸਾ, ਵਿਸਰਾਮ ਕੀਤਾ। ਉਪਰੰਦ ਪਰਮੇਸੁਰ ਨੈ ਸੱਤਵੇਂ ਦਿਨ ਤਾਈੰ ਅਸੀਸ ਦਿੱਤੀ, ਅਤੇ ਤਿਸ ਨੂੰ ਪਵਿੱਤ੍ਰ ਠਰਾਇਆ; ਇਸ ਲਈ ਕਿ ਆਪਣੇ ਸਾਰੇ ਕੰਮ ਥੀਂ,ਜੋ ਪਰਮੇਸੁਰ ਨੈ ਉਤਪੱਤ ਕੀਤਾ, ਅਤੇ ਸਾਜਿਆ ਸਾ, ਇਸ ਦਿਹਾੜੇ ਵਿਸਰਾਮ ਕੀਤਾ॥
੪ਇਹ ਅਕਾਸ ਅਤੇ ਧਰਤੀ ਦਾ ਬਖਾਨ ਹੈ, ਕਿ ਜਦ ਏਹ ਉਤਪੱਤ ਹੋਏ, ਅਰ ਦਿਨ ਪਰਮੇਸੁਰ ਪ੍ਰਭੁ ਨੈ ਧਰਤੀ ੫ ਅਤੇ ਅਕਾਸ ਨੂੰ ਬਣਾਇਆ, ਅਤੇ ਮਦਨ ਦਾ ਸਭ ਸਾਗਪੱਤ, ਜੋ ਅਜੇ ਧਰਤੀ ਉੱਤੇ ਨਾ ਸੀ, ਅਤੇ ਮਦਨ ਦੇ ਸਭ ਬੂਟੇ ਬਿਰਵੇ, ਜੋ ਅਜਾਂ ਉੱਗੇ ਨਹੀਂ ਸਨ। ਕਿਉਂਕਿ ਪਰਮੇਸੁਰ ਨੈ ਧਰਤੀ ਉੱਤੇ ਮੀਹੰ ਨਹੀਂ ਵਰਹਾਇਆ ਸਾ, ੬ ਅਤੇ ਨਾ ਜਮੀਨ ਦੇ ਬਾਹੁਣ ਲਈ ਕੋਈ ਮਨੁਖ ਸਾ। ਪਰ ਧਰਤਿਓਂ ਕੁਹੀੜ ਨਿੱਕਲੀ, ਅਰ ਸਾਰੀ ਜਮੀਨ ਨੂੰ ਗਿੱਲ ਦੇ ਦਿਤੀ ਸੀ॥
੭ਤਦ ਪਰਮੇਸੁਰ ਪ੍ਰਭੁ ਨੈ ਧਰਤੀ ਦੀ ਮਿੱਟੀ ਥੀਂ ਮਨੁਖ ਬਣਾਇਆ, ਅਤੇ ਓਹ ਦਿਆਂ ਨਾਸਾਂ ਵਿਚ ਜੀਉਣ ਦਾ ੮ ਸਾਹ ਫੂਕਿਆ; ਸੋ ਮਨੁਖ ਜਿਊਂਦੀ ਜਾਨ ਹੋ ਗਿਆ। ਅਤੇ ਪਰਮੇਸੁਰ ਨੈ ਅਦਨ ਵਿਖੇ, ਪੂਰਬ ਦੇ ਦਓਂ, ਇਕ ਬਾਗ ਲਾਇਆ, ਅਤੇ ਉਸ ਮਨੁਖ ਤਾਈੰ, ਜਿਹ ਨੂੰ ਓਨ ਬਣਾਇਆ ਸੀ, ਉਸ ਵਿਚ ਰਖਿਆ। ਅਤੇ ਪਰਮੇਸੁਰ ਪ੍ਰਭੁ ਨੈ ਹਰ ਬਿਰਛ, ਜੋ ਦੇਖਣ ਵਿਚ ਸੁਹੁਣਾ, ਅਤੇ ਖਾਣ ਵਿਚ ਚੰਗਾ ਸੀ, ਅਤੇ ਜਿਉਣ ਦਾ ਬਿਰਛ ਬਾਗ ਦੇ ਵਿਚਕਾਰ, ਅਰ ਭਲੇ