੩੩ਪਰਬ]
ਉਤਪੱਤ
੧੦੭
ਪਰਮੇਸੁਰ ਦਾ ਮੁਖ ਦੇਖਿਆ ਹੁੰਦਾ; ਅਤੇ ਤੂੰ ਮੇ ਤੇ ਪਰਸਿੰਨ ਹੋਇਆ।ਮੇਰੀ ਸੁਗਾਤ ਨੂੰ,ਜੋ ਤੇਰੇ ਸਾਹਮਣੇ ਆਂਦੀ ਹੈ, ਕਬੂਲ ਕਰ; ਕਿੰਉ ਜੋ ਪਰਮੇਸੁਰ ਨੈ ਮੇਰੇ ਉੱਤੇ ਦਯਾ ਕੀਤੀ, ਅਤੇ ਮੇਰੇ ਪਾਹ ਸਭ ਕੁਛ ਹੈ।ਅਤੇ ਉਹ ਅਜਿਹਾ ਖਹਿੜੇ ਪਿਆ, ਜੋ ਉਨ ਲੈ ਲੀਤਾ।ਸੋ ਓਨ ਕਿਹਾ, ਆਓ ਕੂਚ ਕਰਯੇ, ਅਤੇ ਚਲਯੇ, ਅਤੇ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ।ਓਨ ਤਿਸ ਨੂੰ ਆਖਿਆ, ਮੇਰਾ ਸਾਈਂ ਜਾਣਦਾ ਹੈ, ਜੋ ਨੀਂਗਰ ਕੂਲੇ ਹਨ, ਅਤੇ ਲਵੇਰੀਆਂ ਭੇਡਾਂ ਬੱਕਰੀਆਂ ਅਰ ਗਾਈਆਂ ਮੇਰੇ ਪਾਹ ਹਨਗੀਆਂ; ਜੇ ਇਨਾਂ ਨੂੰ ਇਕ ਦਿਨ ਤੀਕੁਰ ਹੱਕੀ ਜਾਯੇ, ਤਾਂ ਸਾਰਾ ਅੱਯੜ ਮਰ ਜਾਵੇਗਾ।ਸੋ ਮੇਰੇ ਮਾਲਕ, ਆਪਣੇ ਦਾਸ ਥੀਂ ਅਗੇਤੇ ਤੁਰ ਪਓ,ਅਤੇ ਮੈਂ ਉਨਾਂ ਪਸੂਆਂ ਦੀ ਸਕਤ ਅਨੁਸਾਰ, ਜੋ ਮੇਰੇ ਨਾਲ ਹਨ, ਅਤੇ ਨੀਂਗਰਾਂ ਦੀ ਸਕਤ ਅਨੁਸਾਰ ਸਹਿਜੇ ਸਹਿਜੇ ਚੱਲਾਂਗਾ, ਇਥੇ ਤੀਕੁ ਜੋ ਸਈਰ ਵਿਚ ਆਪਣੇ ਮਾਲਕ ਦੇ ਸੰਗ ਆ ਮਿਲਾਂਗਾ।ਉਪਰੰਦ ਏਸੌ ਨੈ ਕਿਹਾ, ਹੁਣ ਮੈਂ ਆਪਣੇ ਸੰਗ ਦਿਆਂ ਲੋਕਾਂ ਵਿਚ ਤੇ ਕਿਤਨਿਆਂਕੁ ਮਨੁੱਖਾਂ ਨੂੰ ਤੇਰੇ ਸਾਥ ਲਈ ਛੱਡ ਜਾਵਾਗਾ।ਉਹ ਬੋਲਿਆ, ਕੀ ਲੋੜ ਹੈ?ਕਿਹੀ ਚੰਗੀ ਗੱਲ ਹੋਵੇ, ਜੋ ਮੈਂ ਆਪਣੇ ਮਾਲਕ ਦੀ ਨਜਰ ਵਿਚ ਦਯਾ ਪਰਾਪਤ ਹੋਵਾਂ।ਉਪਰੰਦ ਏਸੌ ਨੈ ਉਸੀ ਦਿਹਾੜੇ ਸਈਰ ਦਾ ਰਾਹ ਫੜਿਆ।
ਅਤੇ ਯਾਕੂਬ ਸੁੱਕਾਤ ਨੂੰ ਗਿਆ, ਅਤੇ ਆਪਣੇ ਲਈ ਇਕ ਘਰ ਬਣਾਇਆ, ਅਤੇ ਆਪਣੇ ਪਸੂਆਂ ਲਈ ਬਾੜੇ ਬਣਾਏ; ਇਸ ਕਰਕੇ ਉਸ ਥਾਉਂ ਦਾ ਨਾਉਂ ਸੁੱਕਾਤ ਪੈ ਗਿਆ।ਅਤੇ ਯਾਕੂਬ ਸਲਾਮਤੀ ਨਾਲ ਕਨਾਨ ਦੇਸ