ਪੰਨਾ:Book of Genesis in Punjabi.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੮

ਉਤਪੱਤ

[੩੪ਪਰਬ

ਦੇ ਸਿਕਮ ਨਾਮੇ ਨੱਗਰ ਦੇ ਕੋਲ ਆ ਪਹੁਤਾ, ਜਦ ਓਨ ਪੱਦਾਨ-ਅਰਾਮ ਤੇ ਸਫਰ ਕੀਤਾ ਸੀ; ਅਤੇ ਨਗਰ ਦੇ ਸਾਹਮਣੇ ਆਪਣਾ ਤੰਬੂ ਖੜਾ ਕੀਤਾ।ਅਤੇ ਜਿੱਥੇ ਓਨ ਆਪਣਾ ਤੰਬੂ ਖੜਾ ਕੀਤਾ ਸੀ, ਉਸ ਖੇਤ ਨੂੰ ਓਨ ਸਿਕਮ ਦੇ ਪਿਉ ਹਮੂਰ ਦੇ ਪੁਤ੍ਰਾਂ ਕੋਲੋਂ ਸਉ ਰੁਪਏ ਨੂੰ ਮੁੱਲ ਲੀਤਾ।ਅਤੇ ਉਥੇ ਓਨ ਇਕ ਜਗਦੇਵੀ ਬਣਾਈ, ਅਤੇ ਏਲ-ਇਲੋਹੇ-ਇਸਰਾਏਲ ਤਿਸ ਦਾ ਨਾਉਂ ਧਰਿਆ।

ਉਪਰੰਦ ਲੀਆ ਦੀ ਧੀ ਦੀਨਾ, ਜੋ ਓਨ ਯਾਕੂਬ ਥੀਂ ਜਣੀ ਸੀ, ਉਸ ਦੇਸ ਦੀਆਂ ਕੁੜੀਆਂ ਦੇ ਵੇਖਣ ਨੂੰ ਬਾਹਰ ਗਈ।ਤਦ ਉਸ ਦੇਸ ਦੇ ਸਰਦਾਰ ਹਵੀ ਹਮੂਰ ਦੇ ਪੁੱਤ੍ਰ ਸਿਕਮ ਨੈ ਉਹ ਡਿੱਠੀ, ਅਤੇ ਉਹ ਨੂੰ ਲੈ ਗਿਆ, ਅਤੇ ਉਹ ਦੇ ਨਾਲ ਸੰਗ ਕਰਕੇ, ਉਹ ਨੂੰ ਖਰਾਬ ਕੀਤਾ।ਅਤੇ ਤਿਸ ਦਾ ਜੀ ਯਾਕੂਬ ਦੀ ਧੀ ਦੀਨਾ ਨਾਲ ਲੱਗ ਗਿਆ, ਅਤੇ ਓਨ ਉਸ ਕੁੜੀ ਨੂੰ ਪਿਆਰ ਕਰਿਆ, ਅਤੇ ਉਸ ਦੀ ਖਾਤਰਦਾਰੀ ਕੀਤੀ।ਅਤੇ ਸਿਕਮ ਨੈ ਆਪਣੇ ਪਿਤਾ ਹਮੂਰ ਥੀਂ ਕਿਹਾ, ਜੋ ਇਸ ਕੁੜੀ ਨਾਲ ਮੇਰਾ ਵਿਆਹ ਕਰਾ ਦਿਹ।ਅਤੇ ਯਾਕੂਬ ਨੈ ਸੁਣਿਆ, ਜੋ ਓਨ ਤਿਸ ਦੀ ਧੀ ਦੀਨਾ ਨੂੰ ਅਪਵਿੱਤ੍ਰ ਕੀਤਾ; ਪਰ ਤਿਸ ਦੇ ਪੁੱਤ ਉਸ ਦੇ ਪਸੂਆਂ ਸੰਗ ਖੇਤ ਨੂੰ ਗਏ ਹੋਏ ਸਨ; ਸੋ ਯਾਕੂਬ ਉਨਾਂ ਦੇ ਆਉਣ ਤੀਕੁਰ ਚੁੱਪ ਕਰ ਰਿਹਾ।ਤਦ ਸਿਕਮ ਦਾ ਪਿਉ ਹਮੂਰ ਯਾਕੂਬ ਪਾਹ ਬਾਹਰ ਗਿਆ, ਜੋ ਉਸ ਨਾਲ ਗੱਲਬਾਤ ਕਰੇ।ਅਤੇ ਯਾਕੂਬ ਦੇ ਪੁੱਤ ਸੁਣਦੇ ਹੀ ਖੇਤੋਂ ਆਏ, ਅਤੇ ਓਹ ਜਣੇ ਅੱਤ ਸੋਗ ਅਰ ਰੋਹ ਵਿਚ ਆਏ; ਕਿੰਉਕਿ ਓਨ ਇਸਰਾਏਲ ਵਿਖੇ ਕੁਪੱਤ ਕੀਤੀ, ਜੋ ਉਨ ਯਾਕੂਬ ਦੀ ਧੀ ਨਾਲ ਸੰਗ ਕਰਨ ਤੇ ਅਜੋਗ ਕੰਮ ਕੀਤਾ।ਤਦ