ਪੰਨਾ:Book of Genesis in Punjabi.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੪ਪਰਬ]

ਉਤਪਤ

੧੦੯

ਹਮੂਰ ਨੈ ਤਿਸ ਦੇ ਸੰਗ ਐਉਂ ਗਲਕਥ ਕੀਤੀ,ਜੋ ਮੇਰੇ ਪੁਤ ਸਿਕਮ ਦਾ ਜੀ ਤੁਹਾਡੀ ਪੁੱਤਰੀ ਸੰਗ ਲੱਗ ਗਿਆ ਹੈ;ਉਹ ਨੂੰ ਤਿਸ ਦੇ ਸੰਗ ਵਿਆਹ ਦਿਓ।ਅਤੇ ਸਾਡੇ ਨਾਲ ਸਾਕਨਤਾ ਕਰੋ;ਆਪਣੀਆਂ ਧੀਆਂ ਸਾ ਨੂੰ ਦਿਓ,ਅਤੇ ਸਾਡੀਆਂ ਆਪਣੇ ਲਈ ਲਓ।ਅਤੇ ਤੁਸੀਂ ਸਾਡੇ ਸੰਗ ਰਹੋ;ਅਤੇ ਇਹ ਧਰਤੀ ਤੁਹਾਡੇ ਅੱਗੇ ਹੈ,ਇਸ ਵਿਚ ਬਸੋ,ਅਰ ਬਣਜ ਬੁਪਾਰ ਕਰੋ,ਅਤੇ ਉਸ ਨੂੰ ਆਪਣੀ ਮਾਲਕੀ ਵਿਚ ਰੱਖੋ।ਅਤੇ ਸਿਕਮ ਨੈ ਉਸ ਕੁੜੀ ਦੇ ਬਾਪ ਅਰ ਭਾਈਆਂ ਨੂੰ ਕਿਹਾ,ਮੈਂ ਤੁਹਾਡੀ ਨਜਰ ਵਿਚ ਦਯਾ ਪਾਵਾਂ,ਅਤੇ ਜੋ ਕੁਛ ਤੁਸੀਂ ਮੇ ਤੇ ਮੰਗੋਗੇ,ਸੋ ਦਿਆਂਗਾ;ਜਿਤਨਾ ਮਹਿਰ ਅਤੇ ਦਾਜ ਤੁਸੀਂ ਮੇਰੇ ਉੱਤੇ ਲਾ ਦਿਓਗੇ,ਮੈਂ ਤੁਹਾਡੇ ਆਖੇ ਅਨੁਸਾਰ ਉਤਨਾ ਹੀ ਦਿਆਂਗਾ;ਪਰ ਕੁੜੀ ਮੈ ਨੂੰ ਵਿਆਹ ਦਿਓ।ਤਦ ਯਾਕੂਬ ਦੇ ਪੁੱਤਰਾਂ ਨੈ ਸਿਕਮ ਅਤੇ ਉਹ ਦੇ ਪਿਓ ਹਮੂਰ ਨੂੰ ,ਇਸ ਕਰਕੇ ਜੋ ਉਨ ਤਿਨਾਂ ਦੀ ਭੈਣ ਦੀਨਾ ਨੂੰ ਖਰਾਬ ਕੀਤਾ,ਧੋਹ ਨਾਲ ਉੱਤਰ ਦਿੱਤਾ।ਅਤੇ ਤਿਨਾਂ ਨੂੰ ਕਿਹਾ,ਅਸੀਂ ਇਹ ਕੰਮ ਨਹੀਂ ਕਰ ਸਕਦੇ,ਜੋ ਬੇਸੁੱਨਤੇ ਨੂੰ ਆਪਣੀ ਭੈਣ ਦੇਯੇ;ਕਿੰਉਕਿ ਇਸ ਵਿਚ ਸਾਡੀ ਨਮੋਸੀ ਹੈ।ਪਰ ਜੇ ਤੁਸੀਂ ਇਸ ਗੱਲ ਵਿਚ ਸਾਡੇ ਵਰਗੇ ਹੋ ਜਾਓ,ਜੋ ਤੁਸਾਡੇ ਸਾਰੇ ਪੁਰਸ ਸੁੱਨਤੀ ਹੋ ਜਾਣ,ਤਾਂ ਅਸੀਂ ਤੁਸਾਂ ਤੇ ਪਰਸਿੰਨ ਹੋਵਾਂਗੇ;ਤਦ ਅਸੀਂ ਆਪਣੀਆਂ ਧੀਆਂ ਤੁਹਾਂ ਨੂੰ ਦਿਆਂਗੇ,ਅਤੇ ਤੁਸਾਡੀਆਂ ਧੀਆਂ ਆਪ ਲਵਾਂਗੇ;ਨਾਲੇ ਤੁਸਾਂ ਵਿਚ ਰਹਾਂਗੇ,ਅਤੇ ਅਸੀਂ ਸਭੋ ਇਕ ਜਾਤ ਬਣ ਜਾਵਾਂਗੇ।ਪਰ ਜੇ ਤੁਸੀਂ ਸੁੱਨਤੀ ਹੋਣ ਵਿਖੇ ਸਾਡੀ ਨਾ ਸੁਣੋਗੇ,ਤਾਂ ਅਸੀਂ ਆਪਣੀ ਕੁੜੀ ਨੂੰ ਲੈਕੇ ਚਲੇ ਜਾਵਾਂਗੇ।