ਹੋਊ; ਸੋ ਉਨ ਤਿਸ ਦਾ ਨਾਉਂ ਇਸਰਾਏਲ ਰੱਖਿਆ।ਫੇਰ ਪਰਮੇਸੁਰ ਨੈ ਉਹ ਨੂੰ ਕਿਹਾ, ਜੋ ਮੈਂ ਸਰਬਸਕਤਮਾਨ ਈਸੁਰ ਹਾਂ।ਤੂੰ ਫਲ,ਅਤੇ ਵਧ;ਤੇਰੇ ਥੀਂ ਕੋਮ ਅਤੇ ਕੋਮਾਂ ਦਾ ਪੰਥ ਉਤਪੱਤ ਹੋਵੇਗਾ, ਅਤੇ ਤੇਰੀ ਪਿੱਠ ਤੇ ਰਾਜੇ ਨਿੱਕਲਨਗੇ।ਅਤੇ ਇਹ ਧਰਤੀ, ਜੋ ਮੈਂ ਅਬਿਰਹਾਮ ਅਤੇ ਇਸਹਾਕ ਨੂੰ ਦਿੱਤੀ, ਸੋ ਤੈ ਨੂੰ ਦਿਆਂਗਾ, ਅਤੇ ਤੇਰੇ ਪਿੱਛੇ ਤੇਰੀ ਉਲਾਦ ਨੂੰ ਇਹ ਧਰਤੀ ਦਿਆਂਗਾ।ਅਤੇ ਪਰਮੇਸੁਰ, ਜਿਸ ਜਾਗਾ ਉਸ ਨਾਲ ਬੋਲਿਆ ਸਾ, ਉਸ ਪਾਸੋਂ ਉਠ ਗਿਆ।ਅਤੇ ਜਿੱਥੇ ਓਨ ਉਸ ਨਾਲ ਗੱਲ ਕੀਤੀ ਸੀ, ਤਿਥੇ ਯਾਕੂਬ ਨੈ ਪੱਥਰ ਦਾ ਇਕ ਥੱਮ ਖੜਾ ਕੀਤਾ, ਅਤੇ ਤਿਸ ਉੱਤੇ ਛਿੜਕਾਉ ਕੀਤਾ, ਅਤੇ ਤੇਲ ਚੋਇਆ।ਅਤੇ ਯਾਕੂਬ ਨੈ ਉਸ ਥਾਉਂ ਦਾ ਨਾਉਂ, ਜਿਥੇ ਪਰਮੇਸੁਰ ਉਸ ਦੇ ਸੰਗ ਕੂਇਆ ਸੀ,ਬੈਤੇਲ ਰੱਖਿਆ।ਅਤੇ ਉਨਾਂ ਨੈ ਬੈਤੇਲ ਤੇ ਕੂਚ ਕੀਤਾ।ਅਤੇ ਅਜੇ ਇਫਰਾਤ ਦੇ ਪਹੁੰਚਣ ਵਿਚ ਥੁਹੁੜੀ ਬਿੱਥ ਰਹਿ ਗਈ ਸੀ, ਜੋ ਰਾਹੇਲ ਨੂੰ ਪੀੜਾਂ ਲੱਗੀਆਂ, ਅਤੇ ਉਸ ਦੇ ਜਣਨੇ ਵਿਚ ਕਸਟਣੀ ਹੋਈ।ਅਤੇ ਅਜਿਹਾ ਹੋਇਆ, ਕਿ ਜਾਂ ਓਨ ਆਪਣੇ ਜਣਨੇ ਵਿਖੇ ਕਸਟਣੀ ਪਾਈ, ਤਾਂ ਦਾਈ ਨੈ ਉਹ ਨੂੰ ਕਿਹਾ, ਡਰ ਨਾ ਕਰ; ਕਿੰਉਕਿ ਇਹ ਬੀ ਤੇਰੇ ਇਕ ਪੁੱਤ ਹੋਵੇਗਾ ।ਅਤੇ ਅਜਿਹਾ ਹੋਇਆ, ਕਿ ਜਾਂ ਉਹ ਦੀ ਜਿੰਦ ਨਿੱਕਲਨੇ ਪੁਰ ਸੀ,(ਕਿੰਉ ਜੋ ਉਹ ਮਰ ਹੀ ਗਈ,)ਤਾਂ ਓਨ ਤਿਸ ਦਾ ਨਾਉਂ ਬਿਨੌਨੀ ਧਰਿਆ; ਪਰ ਉਹ ਦੇ ਪਿਤਾ ਨੈ ਤਿਸ ਨੂੰ ਬਿਨਯਮੀਨ ਕਰਕੇ ਆਖਿਆ।ਸੋ ਰਾਹੇਲ ਮਰ ਗਈ, ਅਤੇ ਇਫਰਾਤ ਦੇ ਰਾਹ ਵਿਚ, ਜੋ ਬੈਤਲਹਮ ਹੈ, ਦੱਬੀ ਗਈ।ਅਤੇ ਯਾਕੂਬ ਨੈ ਤਿਸ ਦੀ ਕਬਰ