ਪੰਨਾ:Book of Genesis in Punjabi.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੧੪
[੩੬ਪਰਬ
ਉਤਪੱਤ

ਪੁਰ ਇਕ ਥੱਮ ਖੜਾ ਕੀਤਾ; ਸੋ ਰਾਹੇਲ ਦੀ ਕਬਰ ਦਾ ਥੱਮ ਅੱਜ ਤੀਕੁਰ ਹੈ।ਉਪਰੰਦ ਇਸਰਾਏਲ ਨੈ ਕੂਚ ਕੀਤਾ, ਅਤੇ ਏਦਰਗੜ ਦੇ ਪਰਲੇ ਪਾਸੇ ਆਪਣਾ ਤੰਬੂ ਖੜਾ ਕੀਤਾ।ਅਤੇ ਜਾਂ ਇਸਰਾਏਲ ਉਸ ਧਰਤੀ ਵਿਚ ਜਾ ਰਿਹਾ, ਤਾਂ ਐਉਂ ਹੋਇਆ, ਜੋ ਰੂਬਿਨ ਗਿਆ, ਅਤੇ ਆਪਣੇ ਪਿਤਾ ਦੀ ਰੰਨ ਬਿਲਹਾ ਨਾਲ ਸੁੱਤਾ; ਅਤੇ ਇਸਰਾਏਲ ਨੈ ਸੁਣਿਆ।

ਅਤੇ ਯਾਕੂਬ ਦੇ ਬਾਰਾਂ ਪੁੱਤ ਸਨ; ਲੀਆ ਦੇ ਪੁੱਤ ਏਹ ਸਨ;ਰੂਬਿਨ ਯਾਕੂਬ ਦਾ ਜੇਠਾ ਪੁੱਤ, ਅਤੇ ਸਿਮਓਨ,ਲੇਵੀ, ਯਹੂਦਾ, ਇਸਹਕਾਰ, ਅਤੇ ਜਬਲੂਨ।ਅਤੇ ਰਾਹੇਲ ਦੇ ਪੁੱਤ੍ਰ, ਯੂਸੁਫ਼ ਅਤੇ ਬਿਨਯਮੀਨ।ਅਤੇ ਰਾਹੇਲ ਦੀ ਦਾਸੀ ਬਿਲਹਾ ਦੇ ਪੁੱਤ, ਦਾਨ ਅਤੇ ਨਫਤਾਲੀ।ਅਤੇ ਲੀਆ ਦੀ ਦਾਸੀ ਜਿਲਫਾ ਦੇ ਪੁੱਤ, ਜੱਦ ਅਤੇ ਯਸਰ।ਯਾਕੂਬ ਦੇ ਪੁੱਤ੍ਰ, ਜੋ ਪਦਾਨ-ਅਰਾਮ ਵਿਚ ਉਹ ਦੇ ਜੰਮੇ ਸੇ, ਸੋ ਏਹੋ ਹਨ।

ਅਤੇ ਯਾਕੂਬ, ਕਿਰਯਤਾਰਬਾ, ਅਰਥਾਤ ਹਿਬਰੋਨ ਦੇ ਪਾਸਲੇ ਮਮਰੇ ਵਿਚ, ਜਿਥੇ ਅਬਿਰਹਾਮ ਅਰ ਇਸਹਾਕ ਨੈ ਡੇਰਾ ਕੀਤਾ ਸਾ, ਆਪਣੇ ਪਿਤਾ ਇਸਹਾਕ ਦੇ ਪਾਹ ਆਇਆ।ਅਤੇ ਇਸਹਾਕ ਦੀ ਉਮਰ ਇਕ ਸੌ ਅੱਸੀ ਵਰਿਹਾਂ ਦੀ ਸੀ; ਅਤੇ ਇਸਹਾਕ, ਬੁੱਢਾ ਅਰ ਸਮਾ ਪੂਰਣ ਹੋਕੇ, ਪ੍ਰਾਣ ਤਜ ਮਰ ਗਿਆ, ਅਤੇ ਆਪਣੇ ਲੋਕਾਂ ਵਿਚ ਜਾ ਮਿਲਿਆ।ਅਤੇ ਤਿਸ ਦੇ ਪੁੱਤ ਏਸੌ ਅਤੇ ਯਾਕੂਬ ਨੈ ਤਿਸ ਨੂੰ ਦੱਬਿਆ।

ਅਤੇ ਏਸੌ, ਅਰਥਾਤ ਅਦੂਮ ਦੀ ਕੁਲਪੱਤ੍ਰੀ ਇਹ ਹੈ।ਏਸੌ ਕਨਾਨ ਦੀਆਂ ਧੀਆਂ ਵਿਚੋਂ ਹਿੱਤੀ ਐਲਾਨ ਦੀ ਧੀ