ਲੌਤਾਨ ਦੀ ਭੈਣ ਹੈਸੀ।ਅਤੇ ਏਹ ਸਾਬਿਲ ਦੇ ਪੁੱਤ ਹਨ; ਅਲਵਾਨ ਅਤੇ ਮਨਾਖਤ ਅਤੇ ਐਬਾਲ ਅਤੇ ਸਫੂ ਅਤੇ ਓਨਾਮ।ਅਤੇ ਸਬਊਨ ਦੇ ਪੁੱਤ੍ਰ ਏਹ ਹਨ; ਐਯਾ ਅਤੇ ਅਨਾ; ਸੋ ਉਹੋ ਅਨਾ ਹੈ, ਕਿ ਜਿਨ ਉਜਾੜ ਵਿਚ, ਆਪਣੇ ਪਿਤਾ ਸਬਊਨ ਦੇ ਖੋਤੇ ਚਾਰਦਿਆਂ, ਗਰਮ ਚੁਸਮੇ ਲੱਭੇ।ਅਤੇ ਅਨਾ ਦੀ ਉਲਾਦ ਇਹ ਹੈ, ਦੈਸੂਨ ਅਤੇ ਅਹਲਿਬਾਮਾ, ਅਨਾ ਦੀ ਧੀ।ਅਤੇ ਦੈਸੂਨ ਦੇ ਪੁੱਤ ਏਹ ਹਨ; ਹਿਮਦਾਨ ਅਤੇ ਇਸਬਾਨ ਅਤੇ ਵਤਰਾਨ ਅਰ ਕਿਰਾਨ।ਅਤੇ ਅਸਰ ਦੇ ਪੁੱਤ, ਬਿਲਹਾਨ, ਜਵਾਨ, ਅਤੇ ਅਕਾਨ ਹਨ।ਦੈਸਾਨ ਦੇ ਪੁੱਤ ਏਹ ਹਨ; ਊਜ ਅਤੇ ਇਰਾਨ।ਅਤੇ ਹੂਰੀਆਂ ਦੇ ਮੁਹਰੈਲ ਏਹ ਹਨ; ਲੌਤਾਨ ਮੁਹਰੈਲ, ਸਾਬਿਲ ਮੁਹਰੈਲ, ਸਬਊਨ ਮੁਹਰੈਲ, ਅਨਾ ਮੁਹਰੈਲ; ਸੇਇਰ ਦੇਸ ਵਿਚ, ਹੂਰੀਆਂ ਦੇ ਮੁਹਰੈਲ, ਆਪਣੀ ਆਪਣੀ ਮੁਹਰੈਲਾਈ ਅਨੁਸਾਰ, ਏਹੋ ਹਨ।
ਅਤੇ ਜਿਨੀਂ ਪਾਤਸਾਹੀ ਅਦੂਮ ਦੇਸ ਉੱਤੇ ਰਾਜ ਕੀਤਾ, ਇਸ ਤੇ ਅੱਗੇ ਜੋ ਇਸਰਾਏਲ ਦੀ ਉਲਾਦ ਦਾ ਕੋਈ ਪਾਤਸ਼ਾਹ ਹੋਵੇ, ਸੌ ਏਹ ਹਨ; ਬੇਓਰ ਦੇ ਪੁੱਤ ਬਾਲਿਗ ਨੈ ਅਦੂਮ ਵਿਚ ਰਾਜ ਕੀਤਾ, ਅਤੇ ਉਹ ਦੀ ਬਸਤੀ ਦਾ ਨਾਉਂ ਦਿਨਹਬਾ ਸੀ।ਅਤੇ ਬਾਲਿਗ ਮਰ ਗਿਆ, ਅਤੇ ਸਾਰਿਕ ਦਾ ਪੁੱਤ ਯਬਾਬ, ਜੋ ਬਸਰੇ ਦਾ ਸੀ, ਉਹ ਦੀ ਜਾਗਾ, ਰਾਜਾ ਹੋਇਆ।ਫੇਰ ਯਬਾਬ ਮਰ ਗਿਆ, ਅਤੇ ਹਸ਼ੀਮ, ਜੋ ਤੈਮਨ ਦੀ ਧਰਤੀ ਦਾ ਸੀ, ਉਹ ਦੀ ਜਾਗਾ ਰਾਜਾ ਹੋਇਆ।ਅਤੇ ਹਸੀਮ ਮਰ ਗਿਆ, ਅਰ ਬਦਾਦ ਦਾ ਪੁੱਤ ਹਦੀਦ, ਜਿਨ ਮੋਅਬ ਦੇ ਪਿੜ ਵਿਚ ਮਿਦਿਆਨੀਆਂ ਨੂੰ