੩੭ ਪਰਬ]
ਉਤਪੱਤ
੧੨੧
ਕੀਤਾ।ਅਤੇ ਇਕ ਨੈ ਦੂਜੇ ਨੂੰ ਕਿਹਾ, ਦੇਖੋ, ਇਹ ਸੁਫਨਾ ਦੇਖਣਵਾਲਾ ਆਉਂਦਾ ਹੈ; ਆਓ, ਹੁਣ ਅਸੀਂ ਇਹ ਨੂੰ ਮਾਰ ਗਵਾਯੇ, ਅਤੇ ਕਿਸੇ ਟੋਏ ਵਿਚ ਸੁੱਟ ਪਾਯੇ, ਅਤੇ ਕਹਿਯੇ, ਜੋ ਕੋਈ ਬੁਰਾ ਜਨਾਉਰ ਉਹ ਨੂੰ ਭੱਛ ਗਿਆ; ਤਦ ਦੇਖਯੇ ਉਸ ਦੇ ਸੁਫਨਿਆਂ ਦਾ ਕੀ ਹੋਊ।
ਤਦ ਰੂਬਿਨ ਨੈ ਸੁਣਕੇ ਉਹ ਨੂੰ ਤਿਨਾਂ ਦੇ ਹੱਥੋਂ ਬਚਾਇਆ, ਅਤੇ ਬੋਲਿਆ, ਜੋ ਅਸੀਂ ਇਸ ਨੂੰ ਜਾਨੋਂ ਨਾ ਮਾਰਯੇ; ਅਤੇ ਰੂਬਿਨ ਨੈ ਕਿਹਾ, ਰੱਤ ਨਾ ਵਹਾਓ, ਬਲਕ ਉਸ ਨੂੰ ਇਸ ਟੋਏ ਵਿਚ, ਜੋ ਉਜਾੜ ਵਿਖੇ ਹੈ, ਸਿੱਟ ਦਿਓ, ਅਤੇ ਉਸ ਪੁਰ ਹੱਥ ਨਾ ਪਾਓ; ਇਸ ਲਈ ਜੋ ਉਹ ਉਸ ਨੂੰ ਤਿਨਾਂ ਦੇ ਹੱਥਾਂ ਤੇ ਬਚਾਕੇ ਉਹ ਦੇ ਪਿਤਾ ਤੀਕੁਰ ਉਪੜਾਵੇ।ਅਤੇ ਐਉਂ ਹੋਇਆ, ਕਿ ਜਾਂ ਯੂਸੁਫ਼ ਆਪਣੇ ਭਰਾਵਾਂ ਕੋਲ ਆਇਆ, ਤਾਂ ਉਨੀਂ ਯੂਸੁਫ਼ ਉਤੋਂ ਤਿਸ ਦਾ ਕੁੜਤਾ, ਅਰਥਾਤ ਉਹ ਰੰਗਬਰੰਗਾ ਕੁੜਤਾ ਜੋ ਉਸ ਉੱਤੇ ਸੀ, ਉਤਾਰ ਲੀਤਾ।ਅਤੇ ਉਸ ਨੂੰ ਫੜਕੇ ਟੋਏ ਵਿਚ ਸਿੱਟ ਦਿੱਤਾ।ਉਹ ਟੋਆ ਸੱਖਣਾ ਸਾ, ਉਸ ਵਿਚ ਪਾਣੀ ਨਸੋ।ਅਤੇ ਓਹ ਰੋਟੀ ਖਾਣ ਬੈਠੇ, ਅਤੇ ਅੱਖ ਪੱਟਕੇ ਡਿੱਠਾ, ਜੋ ਇਸਮਾਈਲੀਆਂ ਦਾ ਇਕ ਗਾਫਲਾ, ਗਰਮ ਮਸਾਲਾ ਅਤੇ ਗੁੱਗਲ ਅਤੇ ਮੁਰ ਊਠਾਂ ਉੱਤੇ ਲੱਦੀ, ਜਿਲਿਆਦ ਤੇ ਮਿਸਰ ਦੇ ਜਾਣਵਾਲਾ ਆਇਆ।
ਉਪਰੰਦ ਯੁਹੂਦਾ ਨੈ ਆਪਣੇ ਭਰਾਵਾਂ ਨੂੰ ਕਿਹਾ, ਜੇ ਅਸੀਂ ਆਪਣੇ ਭਰਾਉ ਨੂੰ ਮਾਰ ਸੁਟਯੇ, ਅਤੇ ਉਹ ਦੇ ਲਹੂ ਨੂੰ ਲੁਕਾਯੇ, ਤਾਂ ਕੀ ਲਾਭ ਹੋਊ ਆਓ, ਉਹ ਨੂੰ ਇਸਮਾਈਲੀਆਂ ਦੇ ਹੱਥ ਬੇਚਯੇ, ਅਤੇ ਉਸ ਪੁਰ ਅਸਾਡਾ ਹੱਥ ਨਾ ਪਵੇ; ਕਿੰਉ ਜੋ ਉਹ ਸਾਡਾ ਭਰਾਉ ਅਤੇ ਸਾਡਾ