ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨੪

ਉਤਪੱਤ

[੩੮ਪਰਬ

ਸੀ;ਇਸ ਕਰਕੇ ਓਨ ਉਸ ਨੂੰ ਬੀ ਮਾਰ ਸਿੱਟਿਆ।ਤਦ ਯੁਹੂਦਾ ਨੈ ਆਪਣੀ ਨੋਹੁੰ ਤਮਰ ਨੂੰ ਕਿਹਾ, ਜੋ ਤੂੰ ਆਪਣੇ ਪਿਤਾ ਦੇ ਘਰ ਵਿਚ ਰੰਡੀ ਹੋਕੇ ਬੈਠੀ ਰਹੁ, ਜਦ ਤੀਕੁਰ ਮੇਰਾ ਪੁੱਤ ਸੇਲਾ ਵੱਡਾ ਨਾ ਹੋ ਲਵੇ; ਕਿੰਉਕਿ ਓਨ ਕਿਹਾ, ਅਜਿਹਾ ਨਾ ਹੋਵੇ, ਜੋ ਉਹ ਬੀ ਆਪਣੇ ਭਰਾਵਾਂ ਵਾਂਗੂੰ ਮਰ ਜਾਵੇ।ਸੋ ਤਮਰ ਆਪਣੇ ਪਿਤਾ ਦੇ ਘਰ ਜਾ ਰਹੀ।ਅਤੇ ਜਾਂ ਬਹੁਤ ਦਿਨ ਬੀਤੇ, ਤਾਂ ਸੂਆ ਦੀ ਧੀ ਯੁਹੂਦਾ ਦੀ ਤ੍ਰੀਮਤ ਮਰ ਗਈ; ਅਤੇ ਜਦ ਯੁਹੂਦਾ ਦਾ ਮਨ ਸਾਂਤ ਹੋਇਆ, ਤਾਂ ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਦੇ ਕੋਲ ਆਪਣੇ ਮਿੱਤ੍ਰ ਅਦੂਲਾਮੀ ਕੀਰਾ ਸਣੇ ਤਿਮਨਤ ਨੂੰ ਗਿਆ।ਅਤੇ ਤਮਰ ਨੂੰ ਇਹ ਕਹੀ ਗਈ, ਦੇਖ, ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਜੱਤ ਕਤਰਨ ਤਿਮਨਤ ਨੂੰ ਜਾਂਦਾ ਹੈ।ਤਦ ਓਨ ਆਪਣੇ ਰੰਡੇਪੇ ਦੇ ਬਸਤਰ ਆਪਣੇ ਉਤੋਂ ਉਤਾਰ ਸਿੱਟੇ, ਅਤੇ ਬੁਰਕਾ ਪਹਿਨਕੇ ਆਪਣਾ ਆਪ ਲਪੇਟਿਆ, ਅਤੇ ਐਨਮ ਦੇ ਦਰਵੱਜੇ ਪੁਰ, ਜੋ ਤਿਮਨਤ ਦੇ ਰਸਤੇ ਵਿਚ ਹੈ, ਜਾ ਬੈਠੀ; ਕਿੰਉਕਿ ਉਨ ਡਿੱਠਾ ਸਾ, ਜੋ ਸੇਲਾ ਵਡਾ ਹੋ ਗਿਆ ਹੈ, ਅਤੇ ਅਜੇ ਬੀ ਮੈ ਨੂੰ ਤਿਸ ਦੀ ਰੰਨ ਨਾ ਬਣਾਇਆ।ਅਤੇ ਯੁਹੂਦਾ ਉਹ ਨੂੰ ਦੇਖਕੇ ਸਮਝਿਆ, ਜੋ ਕੋਈ ਕੰਜਰੀ ਹੈ; ਇਸ ਲਈ ਜੋ ਉਹ ਮੂਹੁੰ ਲੁਕਾਈ ਹੋਈ ਸੀ।ਅਤੇ ਉਹ ਰਾਹੋਂ ਉਹ ਦੀ ਵਲ ਮੁੜਿਆ, ਅਤੇ ਕਿਹਾ, ਚੱਲ, ਮੈ ਨੂੰ ਆਪਣੇ ਨਾਲ ਸੰਗ ਕਰਨ ਦਿਹ; ਕਿੰਉਕਿ ਉਨ ਨਹੀਂ ਜਾਤਾ ਸਾ, ਜੋ ਇਹ ਮੇਰੀ ਨੋਹੁੰ ਹੈ।ਉਹ ਕੂਈ, ਤੂੰ ਮੇਰੇ ਨਾਲ ਸੰਗ ਕਰਨ ਦੇ ਬਦਲੇ ਮੈ ਨੂੰ ਕੀ ਦੇਵੇਂਗਾ?ਉਹ ਬੋਲਿਆ, ਮੈਂ ਅੱਯੜ ਵਿਚੋਂ ਬੱਕਰੀ ਦਾ ਇਕ ਮੇਮਨਾ ਘੱਲਾਂਗਾ।ਓਨ ਕਿਹਾ,