ਪੰਨਾ:Book of Genesis in Punjabi.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨੬

ਉਤਪੱਤ

[੩੯ਪਰਬ

ਵਸਤੂੰ ਹਨ, ਮੈਂ ਨੂੰ ਉਸ ਪਾਸ ਪੁਰਸ ਦਾ ਗਰਭ ਹੈ; ਅਤੇ ਕਿਹਾ, ਪਛਾਣ ਲੈ, ਜੋ ਇਹ ਛਾਪ, ਅਤੇ ਫੀਤਾ,ਅਤੇ ਲਾਠੀ ਕਿਸ ਦੀ ਹੈ।ਤਦ ਯੁਹੂਦਾ ਨੈ ਪਛਾਣਕੇ ਕਿਹਾ, ਜੋ ਉਹ ਮੇਰੇ ਨਾਲੋਂ ਸਚਯਾਰ ਹੈ; ਕਿੰਉਕਿ ਮੈਂ ਉਹ ਆਪਣੇ ਪੁੱਤ੍ਰ ਸੇਲਾ ਤਾਈਂ ਨਾ ਦਿੱਤੀ।ਪਰ ਓਨ ਅਗੇ ਨੂੰ ਉਹ ਦੇ ਨਾਲ ਸੰਗ ਨਾ ਕੀਤਾ।ਅਤੇ ਉਸ ਦੇ ਜਣਨੇ ਸਮੇ ਐਉਂ ਹੋਇਆ, ਜੋ ਉਹ ਦੇ ਢਿੱਡ ਵਿਚ ਜੌੜੇ ਸਨ।ਅਤੇ ਜਦ ਉਹ ਜਣਨੇ ਲੱਗੀ, ਤਾਂ ਇਕ ਦਾ ਹੱਥ ਨਿੱਕਲਿਆ, ਅਤੇ ਦਾਈ ਨੈ ਫੜਕੇ ਤਿਸ ਦੇ ਹੱਥ ਉਪੁਰ ਲਾਲ ਗਾਨਾ ਬੰਨਕੇ ਕਿਹਾ, ਜੋ ਇਹ ਪਹਿਲਾਂ ਨਿੱਕਲਿਆ ਹੈ।ਫੇਰ ਐਉਂ ਹੋਇਆ, ਕਿ ਜਾਂ ਓਨ ਆਪਣਾ ਹੱਥ ਮੁੜ ਖਿੱਚ ਲੀਤਾ, ਤਾਂ ਕੀ ਦੇਖਦੀ ਹੈ, ਜੋ ਤਿਸ ਦਾ ਭਰਾਉ ਨਿੱਕਲਿ ਆਇਆ; ਅਤੇ ਉਹ ਬੋਲੀ, ਤੂੰ ਕਿਕੂੰ ਨਿੱਕਲਿ ਆਇਆ?ਇਹ ਫਾੜ ਤੁਧ ਉੱਤੇ ਹੋਵੇਗੀ।ਸੋ ਉਸ ਦਾ ਨਾਉਂ ਫਾੜਸ ਧਰਿਆ।ਤਿਸ ਪਿਛੇ ਉਹ ਦਾ ਭਰਾਉ, ਜਿਹ ਦੇ ਹੱਥ ਲਾਲ ਗਾਨਾ ਬੱਧਾ ਸਾ, ਨਿੱਕਲਿ ਆਇਆ, ਅਤੇ ਉਸ ਦਾ ਨਾਉਂ ਸਾਰਿਕ ਰੱਖਿਆ ਗਿਆ।

ਅਤੇ ਯੁਸੂਫ ਨੂੰ ਮਿਸਰ ਵਿਚ ਆਂਦਾ; ਅਤੇ ਪੋਤੀਫਾਰ ਮਿਸਰੀ ਨੈ ਜੋ ਫਿਰਊਨ ਦਾ ਕਾਮਦਾਰ, ਅਤੇ ਜਲੌਦਾਰਾਂ ਦਾ ਸਰਦਾਰ ਹੈਸੀ, ਉਹ ਨੂੰ ਇਸਮਾਈਲੀਆਂ ਦੇ ਹਥੋਂ, ਜੋ ਉਹ ਨੂੰ ਉਥੇ ਲਿਆਏ ਸਨ, ਮੁੱਲ ਲੀਤਾ।ਅਤੇ ਪ੍ਰਭੁ ਯੁਸੂਫ ਦੇ ਸੰਗ ਸਾ, ਅਤੇ ਉਹ ਤੇਜਮਾਨ ਮਨੁੱਖ ਸੀ।ਸੋ ਉਹ ਆਪਣੇ ਮਿਸਰੀ ਮਾਲਕ ਦੇ ਘਰ ਰਿਹਾ।ਅਤੇ ਉਹ ਦੇ ਮਾਲਕ ਨੈ ਡਿੱਠਾ, ਜੋ ਪ੍ਰਭੁ ਤਿਸ ਦੇ ਸੰਗ ਹੈ, ਅਤੇ ਪ੍ਰਭੁ ਨੈ ਉਹ ਨੂੰ ਉਸ ਦੇ ਸਾਰੇ ਕਾਰਜਾਂ ਵਿਖੇ ਤੇਜਮਾਨ ਕੀਤਾ ਹੈ।