੪੦ਪਰਬ]
ਉਤਪੱਤ
੧੨੯
ਇਸ ਤਰ੍ਹਾਂ ਕੀਤਾ, ਤਾਂ ਉਹ ਨੂੰ ਰੋਹ ਚੜਿਆ।ਅਤੇ ਯੂਸੁਫ਼ ਦੇ ਮਾਲਕ ਨੈ ਉਹ ਨੂੰ ਫੜਕੇ, ਜਿਸ ਜਾਗਾ ਪਾਤਸਾਹ ਦੇ ਕੈਦੀ ਬੰਦ ਸਨ, ਉਸੀ ਬੰਦੀਖਾਨੇ ਵਿਚ ਸਿੱਟਿਆ।ਸੋ ਉਹ ਉਥੇ ਬੰਦੀਖਾਨੇ ਵਿਚ ਰਿਹਾ।ਪਰ ਪ੍ਰਭੁ ਯੂਸੁਫ਼ ਦੇ ਸੰਗ ਹੈਸੀ, ਓਨ ਉਸ ਉੱਤੇ ਦਰ ਦਯਾ ਕੀਤੀ, ਅਤੇ ਕੈਦਖਾਨੇ ਦੇ ਦਰੌਗੇ ਨੂੰ ਤਿਸ ਪੁਰ ਦਯਾਲ ਕਰਿਆ, ਅਤੇ ਕੈਦਖਾਨੇ ਦੇ ਦਰੋਗੇ ਨੈ ਸਾਰੇ ਬੰਧੂਇਆਂ ਨੂੰ, ਜੋ ਉਸ ਕੈਦ ਖਾਨੇ ਵਿਚ ਸਨ, ਯੂਸੁਫ਼ ਦੇ ਹੱਥ ਸੌਂਪਿਆ; ਅਤੇ ਜੋ ਕੰਮਕਾਜ ਉਥੇ ਕੀਤਾ ਜਾਂਦਾ ਸਾ, ਉਸ ਦਾ ਕਰੋੜਾ ਉਹੋ ਸਾ।ਕੈਦਖਾਨੇ ਦਾ ਦਰੋਗਾ ਕਿਸੀ ਵਸਤੁ ਦੀ, ਜੋ ਉਹ ਦੇ ਹੱਥ ਵਿਚ ਸੀ, ਸੁਰਤ ਨਾ ਲੈਂਦਾ ਸਾ;ਇਸ ਲਈ ਜੋ ਪ੍ਰਭੁ ਤਿਸ ਦੇ ਨਾਲ ਸਾ; ਅਤੇ ਜੋ ਕੁਛ ਉਹ ਕਰਦਾ ਸਾ, ਪ੍ਰਭੁ ਨੈ ਉਹ ਨੂੰ ਤਿਸ ਵਿਚ ਤੇਜਮਾਨ ਕੀਤਾ।
ਇਨਾਂ ਕੰਮਾਂ ਤੇ ਉਪਰੰਦ ਐਉਂ ਹੋਇਆ, ਜੋ ਮਿਸਰ ਦੇ ਪਾਤਸਾਹ ਦਾ ਤੋਸੇਖਾਨੀਆਂ ਅਤੇ ਰਸੋਈਆ, ਆਪਣੇ ਮਾਲਕ ਮਿਸਰ ਦੇ ਪਾਤਸਾਹ ਦਾ ਤਖਸੀਰੀ ਹੋਇਆ।ਅਤੇ ਫਿਰਊਨ ਆਪਣੇ ਦੋ ਕਾਮਦਾਰਾਂ ਅਰਥਾਤ ਤੋਸੇਖਾਨੀਆਂ ਦੇ ਦਰੋਗੇ, ਅਤੇ ਰਸੋਈਆਂ ਦੇ ਦਰੋਗੇ ਉੱਤੇ, ਕਰੋਧੀ ਹੋਇਆ; ਅਤੇ ਓਨ ਤਿਨਾਂ ਨੂੰ ਰਾਖੀ ਲਈ ਜਲੌਦਾਰਾਂ ਦੇ ਸਰਦਾਰ ਦੇ ਘਰ, ਉਤੀ ਜਾਗਾ, ਜਿਥੇ ਯੂਸੁਫ਼ ਬੰਦ ਸਾ, ਕੈਦਖਾਨੇ ਵਿਚ ਸਿੱਟਿਆ।
ਤਾਂ ਜਲੌਦਾਰਾਂ ਦੇ ਸਰਦਾਰ ਨੈ ਤਿਨਾਂ ਨੂੰ ਯੂਸੁਫ਼ ਦੇ ਹੱਥ ਸੌਂਪਿਆ, ਅਤੇ ਓਨ ਤਿਨਾਂ ਦੀ ਟਹਿਲ ਕੀਤੀ;ਅਰ ਓਹ ਕਈ ਚਿਰ ਤੀਕੁ ਕੈਦ ਰਹੇ।ਅਤੇ ਉਨਾਂ ਦੋਹਾਂ ਵਿਚੋਂ ਹਰੇਕ ਨੈ ਅਰਥਾਤ ਮਿਸਰ ਦੇ ਪਾਤਸਾਹ ਦੇ ਤੋਸੇਖਾਨੀਏ