ਪੰਨਾ:Book of Genesis in Punjabi.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੦

ਉਤਪੱਤ

[੪੦ਪਰਬ

ਅਤੇ ਰਸੋਈਏ ਨੈ,ਜੋ ਕੈਦਖਾਨੇ ਵਿਚ ਬੰਦ ਸਨ, ਇਕੋ ਰਾਤ ਇਕ ਇਕ ਸੁਫਨਾ, ਜੋ ਆਪੋ ਆਪਣਾ ਜੁਦਾ ਬਿਆਨ ਧਰਦਾ ਸੀ, ਡਿੱਠਾ।ਅਤੇ ਯੂਸੁਫ਼ ਸਵੇਰ ਨੂੰ ਤਿਨਾਂ ਪਾਹ ਗਿਆ, ਅਤੇ ਤਿਨਾਂ ਉਤੇ ਨਿਗਾ ਕਰਕੇ ਡਿੱਠਾ, ਜੋ ਓਹ ਉਦਾਸ ਹਨ।ਤਾਂ ਓਨ ਫਿਰਊਨਦਿਆਂ ਕਾਮਦਾਰਾਂ ਥੀਂ, ਜੋ ਉਹ ਦੇ ਸੰਗ ਉਸ ਦੇ ਮਾਲਕ ਦੇ ਘਰ ਵਿਚ ਰਾਖੀ ਲਈ ਕੈਦ ਸਨ, ਪੁੱਛਿਆ, ਜੋ ਅੱਜ ਤੁਹਾਡੇ ਮੂਹੁੰ ਕਿਸ ਲਈ ਬੁਰੇ ਦਿਖਾਈ ਦਿੰਦੇ ਹਨ?ਓਹ ਬੋਲੇ ਅਸੀਂ ਸੁਫਨਾ ਡਿੱਠਾ ਹੈ, ਜਿਹ ਦਾ ਅਰਥ ਕਰਨਵਾਲਾ ਕੋਈ ਨਹੀਂ ਹੈ।ਯੂਸੁਫ਼ ਨੈ ਤਿਨਾਂ ਨੂੰ ਕਿਹਾ, ਕੀ ਅਰਥ ਪਰਮੇਸੁਰ ਦੇ ਬੱਸ ਵਿਚ ਨਹੀਂ ਹਨ?ਮੈ ਨੂੰ ਦਸੋ।ਤਦ ਸਰਦਾਰ ਤੋਸੇਖਾਨੀਏ ਨੈ ਆਪਣੇ ਸੁਫਨੇ ਦਾ ਯੂਸੁਫ਼ ਪਾਹ ਬਿਆਨ ਕੀਤਾ, ਅਤੇ ਉਸ ਨੂੰ ਕਿਹਾ, ਦੇਖ, ਮੇਰੇ ਸੁਫਨੇ ਵਿਚ ਇਕ ਦਾਖ ਦੀ ਬੇਲ ਮੇਰੇ ਸਾਹਮਣੇ ਸੀ; ਅਤੇ ਉਸ ਬੇਲ ਦੀਆਂ ਤਿੰਨ ਲਾਗਰਾਂ ਸਨ; ਉਹ ਨੂੰ ਕਲੀਆਂ ਨਿੱਕਲੀਆਂ, ਅਤੇ ਫੁੱਲ ਲੱਗੇ, ਅਤੇ ਉਹ ਦੇ ਗੁੱਛਿਆਂ ਨੈ ਪੱਕੀ ਦਾਖ ਦਿੱਤੀ।ਅਤੇ ਫਿਰਊਨ ਦਾ ਪਿਆਲਾ ਮੇਰੇ ਹੱਥ ਵਿਚ ਸੀ; ਅਰ ਮੈਂ ਉਨਾਂ ਦਾਖਾਂ ਨੂੰ ਲੈਕੇ ਫਿਰਊਨ ਦੇ ਪਿਆਲੇ ਵਿਚ ਨਚੋੜਿਆ, ਅਤੇ ਉਹ ਪਿਆਲਾ ਮੈਂ ਫਿਰਊਨ ਦੇ ਹੱਥ ਵਿਚ ਦਿੱਤਾ।ਤਦ ਯੂਸੁਫ਼ ਉਸ ਤੇ ਕੂਇਆ,ਇਸ ਦਾ ਅਰਥ ਇਹ ਹੈ, ਜੋ ਏਹ ਤਿੰਨ ਡਾਲੀਆਂ ਤਿੰਨ ਦਿਨ ਹਨ।ਤਿੰਨਾਂ ਦਿਹਾਂ ਪਿਛੇ ਫਿਰਊਨ ਤੈ ਨੂੰ ਸਿਰਬਲੰਦ ਕਰੇਗਾ, ਅਤੇ ਤੇਰੀ ਚਾਕਰੀ ਪੁਰ ਤੈ ਨੂੰ ਫੇਰ ਖੜਾ ਕਰੇਗਾ, ਅਤੇ ਤੂੰ ਅਗੇ ਵਾਗੂੰ, ਕਿ ਜਦ ਤੂੰ ਤਿਸ ਦਾ ਤੋਸੇਖਾਨੀਆਂ ਸਾ, ਫੇਰ ਫਿਰਊਨ ਦੇ ਹੱਥ ਵਿਚ ਉਹ ਦਾ ਪਿਆਲਾ ਦੇਵੇਂਗਾ।