ਪੰਨਾ:Book of Genesis in Punjabi.pdf/137

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੪੧ ਪਰਬ]
੧੩੩
ਉਤਪੱਤ

ਉਸ ਵੇਲੇ ਸਰਦਾਰ ਤੋਸੇਖਾਨੀਏ ਨੈ ਫਿਰਊਨ ਨੂੰ ਕਿਹਾ, ਜੋ ਮੈ ਨੂੰ ਅੱਜ ਆਪਣੀਆਂ ਤਖਸੀਰਾਂ ਚੇਤੇ ਆਈਆਂ; ਜੋ ਫਿਰਊਨ ਦੀ ਆਪਣੇ ਚਾਕਰਾਂ ਉੱਤੇ ਕਰੋਪੀ ਹੋਈ ਸੀ, ਅਤੇ ਮੈ ਨੂੰ ਅਰ ਸਰਦਾਰ ਰਸੋਈਏ ਨੂੰ ਜਲੌਦਾਰਾਂ ਦੇ ਸਰਦਾਰ ਦੇ ਘਰ ਵਿਚ ਕੈਦ ਕੀਤਾ ਸਾ।ਅਤੇ ਮੈ ਅਰ ਓਨ ਇਕ ਰਾਤ ਸੁਫਨਾ ਡਿੱਠਾ; ਹਰੇਕ ਨੈ ਆਪੋ ਆਪਣੇ ਸੁਫਨੇ ਦੇ ਅਰਥ ਅਨੁਸਾਰ ਡਿੱਠਾ।ਅਤੇ ਜਲੌਦਾਰਾਂ ਦੇ ਸਰਦਾਰ ਦਾ ਚਾਕਰ ਇਕ ਇਬਰਾਨੀ ਗਭਰੂ ਤਿਥੇ ਸਾਡੇ ਸੰਗ ਸਾ, ਅਰ ਅਸੀਂ ਤਿਸ ਨੂੰ ਕਿਹਾ; ਤਾਂ ਓਨ ਸਾਡੇ ਸੁਫਨੇ ਦਾ ਅਰਥ ਕੀਤਾ, ਅਤੇ ਹਰੇਕ ਦੇ ਸੁਫਨੇ ਦਾ, ਤਿਸ ਦੇ ਅਨੁਸਾਰ, ਅਰਥ ਦੱਸਿਆ।ਅਤੇ ਐਉਂ ਹੋਇਆ, ਕਿ ਓਨ ਅਸਾਡੇ ਕੋਲ ਬਿਆਨ ਕੀਤਾ ਸਾ, ਤਿਹਾ ਹੀ ਹੋਇਆ।ਅਰਥਾਤ ਮੈ ਨੂੰ ਮੇਰੇ ਕੰਮ ਉੱਤੇ ਖੜਾ ਕੀਤਾ, ਅਤੇ ਉਹ ਨੂੰ ਫਾਹੇ ਦਿੱਤਾ।ਤਦ ਫਿਰਊਨ ਨੈ ਯੂਸੁਫ਼ ਨੂੰ ਸੱਦ ਘੱਲਿਆ; ਓਹ ਵਗਦੇ ਤਿਸ ਨੂੰ ਭੋਰੇ ਥੀਂ ਕੱਢ ਲਿਆਏ, ਅਤੇ ਉਹ ਹਜਾਮਤ ਬਣਵਾਕੇ ਅਤੇ ਬਸਤਰ ਬਦਲਕੇ ਫਿਰਊਨ ਦੇ ਪਾਹ ਆਇਆ।ਫਿਰਊਨ ਨੈ ਯੂਸੁਫ਼ ਨੂੰ ਕਿਹਾ, ਮੈਂ ਸੁਫਨਾ ਡਿੱਠਾ; ਅਤੇ ਉਹ ਦਾ ਅਰਥ ਕੋਈ ਨਹੀਂ ਦੱਸ ਸਕਦਾ; ਅਤੇ ਮੈਂ ਤੇਰੀ ਬਾਬਤ ਇਹ ਕਹਿੰਦੇ ਸੁਣਿਆ ਹੈ, ਜੋ ਤੂੰ ਸੁਫਨੇ ਦਾ ਅਰਥ ਕਰਦਾ ਹੈਂ।ਯੂਸੁਫ਼ ਨੈ ਫਿਰਊਨ ਤਾਈਂ ਉੱਤਰ ਦੇਕੇ ਕਿਹਾ, ਮੇਰੇ ਵਿਚ ਕੀ ਸਕਤ ਹੈ?ਪਰਮੇਸੁਰ ਫਿਰਊਨ ਨੂੰ ਇਕ ਸਲਾਮਤੀਵਾਲਾ ਉੱਤਰ ਦੇਵੇਗਾ।ਤਦ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਜੋ ਮੈਂ ਸੁਫਨੇ ਵਿਚ ਡਿੱਠਾ, ਜੋ ਮੈਂ ਨਦੀ ਦੇ ਕੰਢੇ ਖੜਾ ਹਾਂ; ਅਤੇ ਕੀ ਦੇਖਦਾ ਹਾਂ, ਜੋ ਮੋਟੀਆਂ