ਮਿਸਰ ਦੇ ਸਾਰੇ ਦੇਸ ਵਿਚ ਫਿਰਿਆ।ਅਤੇ ਸੁਕਾਲ ਸਮੇਂ ਦੀਆਂ ਸੱਤਾਂ ਬਰਸਾਂ ਵਿਚ ਧਰਤੀ ਨੈ ਬੁਤਾਇਤ ਪੈਦਾ ਕੀਤੀ।ਤਦ ਓਨ ਤਿਨਾਂ ਸੱਤਾਂ ਬਰਸਾਂ ਵਿਖੇ, ਜੋ ਮਿਸਰ ਦੀ ਧਰਤੀ ਵਿਚ ਸਨ, ਸਰਬੱਤ ਖਾਜਾ ਕੱਠਾ ਕਰਕੇ ਬਸਤੀਆਂ ਵਿਖੇ ਜਖੀਰਾ ਕੀਤਾ, ਅਤੇ ਹਰੇਕ ਨਗਰ ਦੇ ਆਸ ਪਾਸ ਦਿਆਂ ਖੇਤਾਂ ਵਿਚ, ਜੋ ਖਾਜਾ ਹੋਇਆ, ਉਨਾਂ ਹੀ ਨਗਰਾਂ ਵਿਚ ਰਖਵਾ ਦਿੱਤਾ।ਅਤੇ ਯੂਸੁਫ਼ ਨੈ ਅੱਤ ਬਹੁਤ ਅਨਾਜ ਸਮੁੰਦਰ ਦੀ ਰੇਤ ਜਿਤਨਾ,ਜੋ ਗਿਣਨੋਂ ਰਹਿ ਗਿਆ, ਕੱਠਾ ਕੀਤਾ; ਕਿੰਉਕਿ ਗਿਣਤੀਓਂ ਬਾਹਰ ਸਾ।ਅਤੇ ਕਾਲ ਸਮੇਂ ਤੇ ਅਗੇ ਯੂਸੁਫ਼ ਦੇ ਦੋ ਪੁੱਤ੍ਰ ਜੰਮੇ, ਜੋ ਓਨ ਤਿਨਾਂ ਦੇ ਜਾਜਕ ਪੋਤੀਫਰਾ ਦੀ ਧੀ ਅਸਨਾਥ ਨੈ ਉਹ ਦੇ ਜਣੇ; ਅਤੇ ਯੂਸੁਫ਼ ਨੈ ਜੇਠੇ ਦਾ ਨਾਉਂ ਮਨੱਸਾ ਰੱਖਿਆ, ਕਿੰਉ ਜੋ ਓਨ ਕਿਹਾ, ਪਰਮੇਸੁਰ ਨੈ ਮੇਰਾ ਸਭ ਦੁੱਖ, ਅਤੇ ਮੇਰੇ ਪਿਉ ਦਾ ਸਾਰਾ ਘਰਾਣਾ ਮੇ ਤੇ ਭੁਲਾ ਦਿੱਤਾ।ਅਤੇ ਦੂਜੇ ਦਾ ਨਾਉਂ ਇਹ ਆਖਕੇ ਇਫਰਾਈਮ ਰੱਖਿਆ, ਜੋ ਪਰਮੇਸੁਰ ਨੈ ਮੈ ਨੂੰ ਮੇਰੇ ਦੁਖ ਦੇ ਦੇਸ ਵਿਚ ਫਲਵੰਤ ਕੀਤਾ।
ਉਪਰੰਦ ਜੋ ਸੁਕਾਲ ਮਿਸਰ ਦੀ ਧਰਤੀ ਵਿਚ ਸਾ, ਉਹ ਦੀਆਂ ਸੱਤ ਬਰਸਾਂ ਓੜੁਕ ਹੋਈਆਂ; ਅਤੇ ਕਾਲ ਦੀਆਂ ਸੱਤ ਬਰਸਾਂ, ਜਿਹਾ ਯੂਸੁਫ਼ ਨੈ ਆਖਿਆ ਸੀ, ਆਉਣ ਲੱਗੀਆਂ; ਅਤੇ ਸਾਰਿਆਂ ਦੇਸਾਂ ਵਿਚ ਕਾਲ ਹੋਇਆ; ਪਰ ਮਿਸਰ ਦੇ ਸਾਰੇ ਦੇਸ ਵਿਚ ਅੱਨ ਹੈਸੀ।ਉਪਰੰਦ ਜਾਂ ਸਾਰਾ ਮਿਸਰ ਦੇਸ ਭੁੱਖ ਦੇ ਦੋਖੇ ਔਖਾ ਹੋਇਆ, ਤਾਂ ਪਰਜਾ ਰੋਟੀ ਲਈ ਫਿਰਊਨ ਦੇ ਪਾਹ ਡੰਡ ਪਾ ਉੱਠੀ।ਅਰ ਫਿਰਊਨ ਨੈ ਸਾਰਿਆਂ ਮਿਸਰੀਆਂ ਨੂੰ ਕਿਹਾ, ਜੋ ਯੂਸੁਫ਼ ਪਾਹ ਜਾਓ; ਉਹ ਜਿਹਾ ਤੁਹਾਂ