੧੪੦
ਉਤਪੱਤ
[੪੨ਪਰਬ
ਉਪਰੰਦ ਤੀਜੇ ਦਿਨ ਯੂਸੁਫ਼ ਨੈ ਤਿਨਾਂ ਨੂੰ ਕਿਹਾ, ਐਉਂ ਕਰੋ, ਤਾਂ ਜੀਉਂਦੇ ਰਹੋ; ਕਿੰਉਕਿ ਮੈਂ ਪਰਮੇਸੁਰ ਦਾ ਭਉ ਰਖਦਾ ਹਾਂ।ਜੇ ਤੁਸੀਂ ਸਚੇ ਹੋ,ਤਾਂ ਇਕ ਨੂੰ ਆਪਣੇ ਭਰਾਵਾਂ ਵਿਚੋਂ ਬੰਦੀਖਾਨੇ ਵਿਚ ਰਹਿਣ ਦਿਓ; ਅਤੇ ਤੁਸੀਂ ਕਾਲ ਦੀ ਲਈ ਆਪਣੇ ਘਰ ਅਨਾਜ ਲੈ ਜਾਓ।ਅਤੇ ਆਪਣੇ ਨਿੱਕੜੇ ਭਰਾਉ ਨੂੰ ਮੇਰੇ ਪਾਹ ਲੈ ਆਓ; ਤੁਹਾਡੀਆਂ ਗੱਲਾਂ ਇੱਕੁਰ ਸਾਬਤ ਹੋਣਗੀਆਂ, ਅਤੇ ਤੁਸੀਂ ਨਾ ਮਰੋਗੇ।ਸੋ ਉਨੀਂ ਇਵੇਂ ਕੀਤਾ।
ਤਦ ਉਨੀਂ ਆਪਸ ਵਿਚ ਕਿਹਾ, ਜੋ ਅਸੀਂ ਠੀਕ ਆਪਣੇ ਭਰਾਉ ਦੀ ਬਾਬਤ ਪਾਪੀ ਹਾਂਗੇ, ਕਿ ਜਦ ਓਨ ਸਾਡੀ ਮਿੰਨਤ ਕੀਤੀ, ਅਸੀਂ ਉਸ ਦਾ ਵਿਰਲਾਪ ਦੇਖਕੇ ਤਿਸ ਦੀ ਨਾ ਸੁਣੀ; ਇਸ ਕਰਕੇ ਇਹ ਕਸਟਣੀ ਸਾਡੇ ਉਪੁਰ ਪਈ ।ਤਦ ਰੂਬਿਨ ਨੈ ਤਿਨਾਂ ਨੂੰ ਉੱਤਰ ਦੇਕੇ ਕਿਹਾ, ਕਿਆ ਮੈਂ ਤੁਹਾ ਨੂੰ ਨਹੀਂ ਆਖਦਾ ਸੀ, ਜੋ ਇਸ ਬਾਲਕ ਦਾ ਨੁਖਸਾਨ ਨਾ ਕਰੋ, ਅਤੇ ਤੁਸੀਂ ਨਾ ਸੁਣਿਆ?ਦੇਖੋ, ਹੁਣ ਤਿਸ ਦੇ ਖੂਨ ਦਾ ਬਦਲਾ ਮੰਗੀਦਾ ਹੈ।ਅਤੇ ਓਹ ਨਹੀਂ ਜਾਣਦੇ ਸੇ, ਜੋ ਯੂਸੁਫ਼ ਤਿਨਾਂ ਦੀਆਂ ਗੱਲਾਂ ਸਮਝਦਾ ਹੈ; ਇਸ ਕਰਕੇ ਜੋ ਉਨਾਂ ਦੇ ਵਿਚ ਇਕ ਦੁਭਾਸੀਆ ਹੈਸੀ।ਤਦ ਉਹ ਉਨਾਂ ਪਾਸੋਂ ਬਗਲ ਹੋ ਗਿਆ, ਅਤੇ ਰੁੰਨਾ, ਅਤੇ ਫੇਰ ਤਿਨਾਂ ਕੋਲ ਆਇਆ, ਅਤੇ ਉਨਾਂ ਸੰਗ ਗੱਲਾਂ ਕੀਤੀਆਂ, ਅਤੇ ਉਨਾਂ ਵਿਚੋਂ ਸਿਮਓਨ ਤਾਈਂ ਉਨਾਂ ਦੀਆਂ ਅੱਖਾਂ ਦੇ ਸਾਹਮਣੇ ਜਕੜਿਆ।
ਉਪਰੰਦ ਯੂਸੁਫ਼ ਨੈ ਹੁਕਮ ਦਿੱਤਾ, ਜੋ ਉਨਾਂ ਦੀਆਂ ਗੂਣਾਂ ਅਨਾਜ ਨਾਲ ਭਰ ਦੇਣ, ਅਤੇ ਹਰ ਜਣੇ ਦੀ ਰੋਕੁੜ ਮੋੜਕੇ ਤਿਸ ਦੀ ਗੂਣ ਵਿਚ ਰੱਖ ਦੇਣ, ਅਤੇ ਉਨਾਂ ਨੂੰ