ਪੰਨਾ:Book of Genesis in Punjabi.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੪੨

ਉਤਪੱਤ

[੪੩ਪਰਬ

ਫੇਰ ਮੈਂ ਤੁਹਾਡੇ ਭਰਾਉ ਨੂੰ ਤੁਹਾਡੇ ਹਵਾਲੇ ਕਰਾਂਗਾ, ਅਤੇ ਤੁਸੀਂ ਇਸ ਦੇਸ ਵਿਚ ਸੁਦਾਗਰੀ ਕਰਦੇ ਫਿਰਿਓ।ਅਤੇ ਐਉਂ ਹੋਇਆ, ਕਿ ਜਾਂ ਉਨੀਂ ਆਪਣੀਆਂ ਗੂਣਾਂ ਸੱਖਣੀਆਂ ਕੀਤੀਆਂ, ਤਾਂ ਕੀ ਡਿੱਠਾ, ਜੋ ਹਰੇਕ ਦੀ ਰੋਕੁੜ ਦੀ ਥੈਲੀ ਆਪੋ ਆਪਣੀ ਗੂਣ ਵਿਚ ਹੈ; ਅਤੇ ਓਹ ਅਤੇ ਤਿਨਾਂ ਦਾ ਬਾਪ, ਰੋਕੁੜ ਦੀਆਂ ਥੈਲੀਆਂ ਦੇਖਕੇ ਡਰ ਗਏ।

ਤਦ ਉਨਾਂ ਦੇ ਪਿਉ ਯਾਕੂਬ ਨੈ ਤਿਨਾਂ ਨੂੰ ਕਿਹਾ, ਤੁਸੀਂ ਮੈ ਨੂੰ ਔਤ ਕੀਤਾ; ਯੂਸੁਫ਼ ਤਾ ਹੈ ਨਹੀਂ, ਅਤੇ ਸਿਮਓਨ ਬੀ ਨਹੀਂ, ਅਤੇ ਤੁਸੀਂ ਬਿਨਯਮੀਨ ਨੂੰ ਬੀ ਲੈ ਜਾਓਗੇ।ਏਹ ਸਭੋ ਗੱਲਾਂ ਮੇਰੇ ਵਿਰੁੱਧ ਦੀਆਂ ਹਨ।ਤਦ ਰੂਬਿਨ ਨੈ ਆਪਣੇ ਪਿਤਾ ਨੂੰ ਕਿਹਾ, ਜੇ ਮੈਂ ਉਹ ਨੂੰ ਤੇਰੇ ਪਾਹ ਨਾ ਲਿਆਵਾਂ, ਤਾਂ ਤੂੰ ਮੇਰੇ ਦੁਹਾਂ ਪੁੱਤ੍ਰਾਂ ਨੂੰ ਵੱਢ ਸਿੱਟੀ।ਉਹ ਨੂੰ ਮੇਰੇ ਹੱਥ ਸੌਂਪ ਦਿਹ, ਅਤੇ ਮੈਂ ਫੇਰ ਉਸ ਨੂੰ ਤੇਰੇ ਕੋਲ ਉਪੜਾਵਾਂਗਾ।ਓਨ ਕਿਹਾ, ਮੇਰਾ ਪੁੱਤ ਤੁਹਾਡੇ ਨਾਲ ਨਹੀਂ ਜਾਵੇਗਾ; ਕਿੰਉਕਿ ਉਹ ਦਾ ਭਾਈ ਮੋਇਆ ਹੈ, ਅਤੇ ਉਹ ਕੱਲਾ ਰਹਿ ਗਿਆ; ਜੇ ਉਸ ਉੱਪੁਰ, ਉਸ ਰਸਤੇ ਵਿਚ, ਜੋ ਤੁਸੀਂ ਜਾਂਦੇ ਹੋ, ਕੁਛ ਉਪੱਦਰ ਆ ਪਵੇ, ਤਾਂ ਤੁਸੀਂ ਮੇਰੇ ਬੁਢੇਪੇ ਦੇ ਬਾਲਾਂ ਨੂੰ ਸੋਗ ਨਾਲ ਕਬਰ ਵਿਚ ਉਤਾਰੋਗੇ।

ਉਪਰੰਦ ਧਰਤੀ ਵਿਖੇ ਉਹ ਕਾਲ ਵਡਾ ਕਰੜਾ ਸਾ।ਅਤੇ ਅਜਿਹਾ ਹੋਇਆ, ਕਿ ਜਾਂ ਉਨੀਂ ਉਹ ਅੱਨ, ਜੋ ਮਿਸਰ ਥੀਂ ਆਂਦਾ ਸਾ, ਖਾ ਲਿਆ, ਤਾਂ ਉਨਾਂ ਦੇ ਪਿਤਾ ਨੈ ਤਿਨਾਂ ਨੂੰ ਕਿਹਾ, ਜੋ ਫੇਰ ਜਾਕੇ ਸਾਡੇ ਲਈ ਕੁਹੁੰ ਖਾਜਾ ਵਿਹਾਜ ਲਿਆਓ।ਤਦ ਯਹੂਦਾ ਨੈ ਉਸ ਨੂੰ ਕਿਹਾ, ਜੋ ਉਸ ਪੁਰਸ ਨੈ ਸਾ ਨੂੰ ਅੱਤ ਤਗੀਦ ਨਾਲ ਕਿਹਾ ਹੈ, ਜੋ