ਪੰਨਾ:Book of Genesis in Punjabi.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੩ ਪਰਬ]

ਉਤਪੱਤ

੧੪੩

ਤੁਸੀਂ ਆਪਣੇ ਭਾਈ ਦੇ ਆਪਣੇ ਸੰਗ ਆਂਦੇ ਬਿਨਾ ਮੇਰਾ ਮੂਹੁੰ ਨਾ ਦੇਖੋਗੇ।ਸੋ ਜੇ ਤੂੰ ਸਾਡੇ ਭਾਈ ਨੂੰ ਸਾਡੇ ਨਾਲ ਘੱਲੇਂ, ਤਾਂ ਅਸੀਂ ਜਾਵਾਂਗੇ, ਅਤੇ ਤੇਰੇ ਵਾਸਤੇ ਖਾਜਾ ਮੁੱਲ ਲਿਆਵਾਂਗੇ; ਅਤੇ ਜੇ ਨਹੀਂ ਘਲਦਾ, ਤਾਂ ਅਸੀਂ ਨਾ ਜਾਵਾਂਗੇ;ਕਿੰਉ ਜੋ ਉਸ ਮਨੁੱਖ ਨੈ ਸਾ ਨੂੰ ਕਿਹਾ ਹੈ, ਕਿ ਤੁਸੀਂ ਆਪਣੇ ਭਾਈ ਦੇ ਆਪਣੇ ਸੰਗ ਆਂਦੇ ਬਿਨਾ ਮੇਰਾ ਮੂਹੁੰ ਨਾ ਦੇਖੋਗੇ।ਤਦ ਇਸਰਾਏਲ ਨੈ ਕਿਹਾ, ਤੁਸੀਂ ਮੇਰੇ ਨਾਲ ਕਿੰਉ ਇਹ ਬੁਰਿਆਈ ਕੀਤੀ, ਜੋ ਉਸ ਮਨੁੱਖ ਨੂੰ ਆਖਿਆ, ਜੋ ਸਾਡਾ ਇਕ ਭਾਈ ਹੋਰ ਬੀ ਹੈ?ਓਹ ਬੋਲੇ, ਜੋ ਉਸ ਮਨੁੱਖ ਨੈ ਤੰਗ ਕਰਕੇ, ਸਾਡੀ ਅਤੇ ਸਾਡੇ ਕੋੜਮੇ ਦੀ ਵਿਥਿਆ ਪੁੱਛੀ, ਕੀ ਤੁਹਾਡਾ ਪਿਤਾ ਹੁਣ ਤੀਕੁਰ ਜੀਉਂਦਾ ਹੈ?ਅਤੇ ਤੁਹਾਡਾ ਹੋਰ ਬੀ ਕੋਈ ਭਾਈ ਹੈ?ਤਦ ਅਸੀਂ ਇਨਾਂ ਗੱਲਾਂ ਦੇ ਅਨੁਸਾਰ ਤਿਸ ਨੂੰ ਕਿਹਾ; ਅਸੀਂ ਕੀ ਜਾਣਦੇ ਸੇ, ਜੋ ਉਹ ਸਾ ਨੂੰ ਆਖੇਗਾ, ਜੋ ਆਪਣੇ ਭਾਈ ਨੂੰ ਲਿਆਓ?ਤਦ ਯੁਹੂਦਾ ਨੈ ਆਪਣੇ ਪਿਤਾ ਇਸਰਾਏਲ ਨੂੰ ਕਿਹਾ, ਜੋ ਇਸ ਛੋਕਰੇ ਨੂੰ ਮੇਰੇ ਨਾਲ ਕਰ ਦਿਹ, ਜੋ ਅਸੀਂ ਉੱਠਕੇ ਤੁਰਿਯੇ; ਇਸ ਲਈ ਜੋ ਅਸੀਂ ਅਤੇ ਤੂੰ ਅਤੇ ਸਾਡੇ ਬੱਚੇ ਜੀਉਣ, ਅਤੇ ਮਰ ਨਾ ਜਾਣ।ਮੈਂ ਉਹ ਦਾ ਜਾਮਨ ਹੁੰਦਾ ਹਾਂ; ਤੂੰ ਮੇ ਤੇ ਉਹ ਦੀ ਨਿਸਾ ਕਰ ਲਵੀਂ; ਜੇ ਮੈਂ ਉਸ ਨੂੰ ਤੇਰੇ ਪਾਹ ਨਾ ਆਂਦਾ, ਅਤੇ ਤੇਰੇ ਸਾਹਮਣੇ ਨਾ ਬਹਾਲ ਦਿੱਤਾ, ਤਾਂ ਸਦੀਪਕਾਲ ਮੈਂ ਤੇਰਾ ਤਖਸੀਰੀ ਰਹਾਂਗਾ।ਅਤੇ ਜੇ ਅਸੀਂ ਇਤਨੀ ਢਿੱਲ ਨਾ ਕਰਦੇ, ਤਾਂ ਹੁਣ ਤੀਕੁਰ ਦੂਈ ਬਾਰ ਮੁੜਿ ਆਏ ਹੁੰਦੇ।ਤਦ ਉਨਾਂ ਦੇ ਪਿਤਾ ਇਸਰਾਏਲ ਨੈ ਤਿਨਾਂ ਨੂੰ ਕਿਹਾ, ਜਰੂਰ ਜੇ ਇਵੇਂ ਹੈ, ਤਾਂ ਇਸ ਤਰਾਂ ਕਰੋ, ਜੋ ਇਸ ਦੇਸ ਦਾ