੪੪ਪਰਬ]
ਉਤਪੱਤ
੧੪੭
ਨਾਲੋਂ ਪੰਜਗੁਣੀ ਬਹੁਤ ਸੀ।ਅਤੇ ਉਨੀਂ ਤਿਸ ਦੇ ਸੰਗ ਖਾਹਦਾ ਪੀਤਾ, ਅਤੇ ਪਰਸਿੰਨ ਹੋਏ।
ਉਪਰੰਦ ਓਨ ਆਪਣੇ ਘਰ ਦੇ ਭੰਡਾਰੀ ਨੂੰ ਹੁਕਮ ਦਿੱਤਾ, ਜੋ ਇਨਾਂ ਮਨੁਖਾਂ ਦੀਆਂ ਗੂਣਾਂ ਅਨਾਜ ਨਾਲ ਜਿਤਨਾਕੁ ਓਹ ਚੱਕ ਸੱਕਣ, ਭਰ ਦਿਹ, ਅਤੇ ਹਰ ਜਣੇ ਦੀ ਰੋਕੁੜ ਉਹ ਦੀ ਗੂਣ ਦੇ ਮੂਹੁੰ ਉੱਤੇ ਰੱਖ ਦਿਹ।ਅਤੇ ਮੇਰਾ ਚਾਂਦੀ ਦਾ ਕਟੋਰਾ ਛੋਟੇ ਦੀ ਗੂਣ ਦੇ ਮੂਹੁੰ ਉੱਤੇ, ਉਹ ਦੇ ਅਨਾਜ ਦੇ ਮੁੱਲ ਸਣੇ, ਧਰ ਦਿਹ; ਸੋ ਤਿਸ ਨੈ ਯੂਸਫ਼ ਦੀ ਆਗਿਆ ਅਨੁਸਾਰ ਕੀਤਾ।ਜਿਹੀ ਸਵੇਰ ਦੀ ਲੋ ਹੋਈ, ਤਿਹੇ ਹੀ ਓਹ ਮਨੁਖ ਤਿਨਾਂ ਦੇ ਗਧਿਆਂ ਸਣੇ ਬਿਦਾ ਕੀਤੇ ਗਏ।ਅਤੇ ਓਹ ਬਸਤੀਓਂ ਨਿੱਕਲਕੇ ਅਜੇ ਦੂਰ ਨਹੀਂ ਗਏ ਸੇ, ਕਿ ਯੂਸੁਫ਼ ਨੈ ਆਪਣੇ ਘਰ ਦੇ ਭੰਡਾਰੀ ਨੂੰ ਕਿਹਾ, ਉੱਠ, ਅਤੇ ਉਨਾਂ ਲੋਕਾਂ ਦੇ ਮਗਰ ਜਾਹ, ਅਤੇ ਜਾਂ ਉਨਾਂ ਨੂੰ ਜਾ ਘੇਰੇਂ, ਤਾਂ ਤਿਨਾਂ ਨੂੰ ਕਹੀਂ, ਜੋ ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿੰਉ ਕੀਤੀ?ਕੀ ਇਹ ਉਹੋ ਚੀਜ ਨਹੀਂ, ਕਿ ਜਿਸ ਵਿਚ ਮੇਰਾ ਮਾਲਕ ਪੀਂਦਾ ਹੈ?ਅਤੇ ਜਿਸ ਤੇ ਉਹ ਠੀਕ ਅਗੱਮ ਵਾਚਦਾ ਹੈ।ਤੁਸੀਂ ਜੋ ਕੀਤਾ, ਸੋ ਮੰਦਾ ਕਰਮ ਕੀਤਾ।ਉਪਰੰਦ ਓਨ ਤਿਨਾਂ ਨੂੰ ਜਾ ਫੜਿਆ, ਅਤੇ ਏਹ ਗੱਲਾਂ ਤਿਨਾਂ ਨੂੰ ਕਹੀਆਂ।ਤਦ ਉਨੀਂ ਤਿਸ ਨੂੰ ਕਿਹਾ, ਜੋ ਸਾਡਾ ਮਾਲਕ ਅਜਿਹੀਆਂ ਗੱਲਾਂ ਕਿੰਉ ਆਖਦਾ ਹੈ?ਇਹ ਕਦੇ ਨਾ ਹੋਵੇਗੀ, ਜੋ ਤੇਰੇ ਚਾਕਰਾਂ ਨੈ ਐਸਾ ਕਰਮ ਕੀਤਾ ਹੋਵੇ।ਦੇਖ, ਇਹ ਰੋਕੁੜ, ਜੋ ਅਸੀਂ ਆਪਣੀਆਂ ਗੂਣਾਂ ਵਿਚ ਉਪਰਵਾਰ ਧਰੀ ਲਭੀ ਸੀ, ਸੋ ਅਸੀਂ ਕਨਾਨ ਦੀ ਧਰਤੀ ਥੀਂ ਤੇਰੇ ਪਾਹ ਮੋੜ ਆਂਦੀ ਸੀ।ਪਰੰਤੁ ਇਹ ਗੱਲ ਕਿਕੂੰ ਹੋਈ ਹੋਵੇਗੀ, ਜੋ ਅਸੀਂ