ਨਿੱਕਲਿਆ, ਉਹੋ ਮੇਰਾ ਗੁਲਾਮ ਬਣੇਗਾ; ਅਤੇ ਤੁਸੀਂ ਆਪਣੇ ਪਿਤਾ ਪਾਹ ਖੈਰਸੱਲਾ ਨਾਲ ਜਾਵੋ।
ਤਦ ਯੁਹੂਦਾ ਉਹ ਦੇ ਨੇੜੇ ਆਕੇ ਬੋਲਿਆ, ਹੇ ਮੇਰੇ ਮਾਲਕ, ਆਪਣੇ ਚਾਕਰ ਨੂੰ ਹੁਕਮ ਦਿਹ, ਜੋ ਆਪਣੇ ਮਾਲਕ ਦੇ ਕੰਨ ਵਿਚ ਇਕ ਗੱਲ ਕਹੇ, ਅਤੇ ਆਪਣੇ ਚਾਕਰ ਪੁਰ ਆਪਣੇ ਰੋਹ ਦੀ ਅਗਨ ਨੂੰ ਭੜਕਣ ਨਾ ਦਿਹ; ਕਿੰਉ ਜੋ ਤੂੰ ਫਿਰਊਨ ਦੀ ਨਿਆਈਂ ਹੈਂ।ਮੇਰੇ ਮਾਲਕ ਨੈ ਆਪਣੇ ਚਾਕਰਾਂ ਥੀਂ ਇਹ ਕਹਿਕੇ ਪੁਛਿਆ ਸੀ, ਜੋ ਤੁਸਾਡਾ ਪਿਉ ਕੇ ਭਰਾਉ ਹੈ?ਅਤੇ ਅਸੀਂ ਆਪਣੇ ਮਾਲਕ ਨੂੰ ਕਿਹਾ,ਜੋ ਸਾਡਾ ਪਿਤਾ ਇਕ ਬੁੱਢਾ ਮਨੁਖ ਹੈ, ਅਤੇ ਉਹ ਦੇ ਬੁਢੇਪੇ ਦਾ ਇਕ ਛੋਟਾ ਛੋਕਰਾ ਹੈ, ਅਤੇ ਉਹ ਦੇ ਭਰਾਉ ਦਾ ਕਾਲ ਹੋ ਗਿਆ, ਅਤੇ ਉਹ ਆਪਣੀ ਮਾਤਾ ਦਾ ਇਕੋ ਰਹਿ ਗਿਆ, ਅਤੇ ਉਹ ਦਾ ਪਿਤਾ ਉਸ ਪੁਰ ਆਸਕ ਹੈ।ਤਦ ਤੈਂ ਆਪਣੇ ਚਾਕਰਾਂ ਨੂੰ ਕਿਹਾ, ਜੋ ਉਹ ਨੂੰ ਮੇਰੇ ਪਾਹ ਲਿਆਓ, ਜੋ ਉਸ ਉੱਤੇ ਨਜਰ ਕਰਾਂ।ਅਸੀਂ ਆਪਣੇ ਮਾਲਕ ਨੂੰ ਕਿਹਾ, ਜੋ ਉਹ ਛੋਕਰਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ; ਕਿੰਉ ਜੇ ਉਹ ਆਪਣੇ ਪਿਤਾ ਨੂੰ ਛੱਡੇ, ਤਾਂ ਉਹ ਦਾ ਪਿਤਾ ਮਰ ਜਾਉ।ਫੇਰ ਤੈਂ ਆਪਣੇ ਚਾਕਰਾਂ ਨੂੰ ਕਿਹਾ, ਜਦ ਤੀਕੁ ਮੇਰਾ ਮੁਖ ਫੇਰ ਨਾ ਦੇਖੋਗੇ।ਅਤੇ ਐਊਂ ਹੋਇਆ, ਕਿ ਜਦ ਅਸੀਂ ਤੇਰੇ ਚਾਕਰ ਆਪਣੇ ਪਿਤਾ ਪਾਹ ਗਏ, ਤਾਂ ਅਸੀਂ ਆਪਣੇ ਮਾਲਕ ਦੀਆਂ ਗੱਲਾਂ ਉਸ ਪਾਹ ਆਖੀਆਂ।ਸਾਡਾ ਪਿਤਾ ਬੋਲਿਆ, ਫੇਰ ਜਾਵੋ, ਅਤੇ ਸਾਡੇ ਵਾਸਤੇ ਥੁਹੁੜਾ ਖਾਜਾ ਮੁੱਲ ਲਿਆਵੋ।ਅਸੀਂ ਬੋਲੇ, ਜੋ ਅਸੀਂ ਨਹੀਂ ਜਾ ਸਕਦੇ; ਜੇ ਸਾ-