ਪੰਨਾ:Book of Genesis in Punjabi.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੫੦

ਉਤਪੱਤ

[੪੪ਪਰਬ

ਡਾ ਛੋਟਾ ਭਰਾਉ ਸਾਡੇ ਨਾਲ ਹੋਵੇ, ਤਾਂ ਅਸੀਂ ਜਾਵਾਂਗੇ;ਇਸ ਲਈ ਜੋ ਉਸ ਮਨੁਖ ਦਾ ਮੂਹੁੰ ਦੇਖਣਾ ਨਾ ਪਾਵਾਂਗੇ, ਜਦ ਤੀਕੁ ਸਾਡਾ ਨਿੱਕੜਾ ਭਰਾਉ ਸਾਡੇ ਸੰਗ ਨਾ ਹੋਊ।ਅਤੇ ਤੇਰੇ ਚਾਕਰ ਸਾਡੇ ਪਿਉ ਨੈ ਸਾ ਨੂੰ ਕਿਹਾ, ਤੁਸੀਂ ਜਾਣਦੇ ਹੋ, ਜੋ ਮੇਰੀ ਤ੍ਰੀਮਤ ਨੈ ਮੇਰੇ ਦੋ ਪੁੱਤ੍ਰ ਜਣੇ;ਸੋ ਇਕ ਮੇਰੇ ਪਾਸੋਂ ਨਿੱਕਲ ਗਿਆ; ਅਤੇ ਮੈਂ ਕਿਹਾ, ਉਹ ਠੀਕ ਫਾੜਿਆ ਗਿਆ, ਅਤੇ ਮੈਂ ਉਹ ਨੂੰ ਹੁਣ ਤੀਕੁਰ ਨਹੀਂ ਡਿਠਾ।ਹੁਣ, ਜੋ ਤੁਸੀਂ ਇਹ ਨੂੰ ਬੀ ਮੇ ਤੇ ਵੱਖ ਕਰਦੇ ਹੋ, ਕੀ ਜਾਣਯੇ, ਇਸ ਪੁਰ ਕੁਹੁੰ ਵਿਪਤਾ ਪਵੇ, ਤਾਂ ਤੁਸੀਂ ਮੇਰੇ ਬੁਢੇਪੇ ਦੇ ਬਾਲਾਂ ਨੂੰ ਸੋਗ ਨਾਲ ਕਬਰ ਵਿਚ ਉਤਾਰੋਗੇ।ਅਤੇ ਹੁਣ ਜੇ ਮੈਂ ਤੇਰੇ ਚਾਕਰ ਆਪਣੇ ਪਿਤਾ ਪਾਹ ਜਾਵਾਂ, ਅਤੇ ਇਹ ਛੋਕਰਾ ਸਾਡੇ ਸੰਗ ਨਾ ਹੋਵੇ,(ਕਿੰਉਕਿ ਉਹ ਦੀ ਜਿੰਦ ਇਸ ਛੋਕਰੇ ਦੀ ਜਿੰਦ ਨਾਲ ਬੱਧੀ ਹੋਈ ਹੈ;)ਤਾਂ ਅਜਿਹਾ ਹੋਊ, ਜੋ ਉਹ ਇਹ ਦੇਖਕੇ, ਜੋ ਛੋਕਰਾ ਨਹੀਂ ਹੈ, ਮਰ ਜਾਉ;ਅਤੇ ਤੇਰੇ ਚਾਕਰ ਤੇਰੇ ਨੌਕਰ ਆਪਣੇ ਪਿਤਾ ਦੇ ਬੁਢੇਪੇ ਦੇ ਬਾਲਾਂ ਨੂੰ ਸੋਗ ਨਾਲ ਕਬਰ ਵਿਚ ਉਤਾਰਨ ਗੇ।ਕਿੰਉਕਿ ਤੇਰੇ ਚਾਕਰ ਨੈ ਆਪਣੇ ਪਿਤਾ ਪਾਹ, ਇਸ ਛੋਕਰੇ ਦਾ ਜਾਮਨ ਹੋਕੇ ਕਿਹਾ, ਕਿ ਜੇ ਮੈਂ ਇਹ ਨੂੰ ਤੇਰੇ ਨਾ ਉਪੜਾਵਾਂ, ਤਾਂ ਮੈਂ ਆਪਣੇ ਪਿਤਾ ਦਾ ਸਦੀਪਕਾਲ ਦੋਸੀ ਹੋਵਾਂ।ਇਸ ਕਰਕੇ ਹੁਣ ਤੇਰੇ ਚਾਕਰ ਨੂੰ ਪਰਵਾਨਗੀ ਹੋਵੇ, ਜੋ ਇਸ ਛੋਕਰੇ ਦੇ ਬਦਲੇ ਆਪਣੇ ਪ੍ਰਭੁ ਦਾ ਚਾਕਰ ਰਹੇ, ਅਤੇ ਛੋਕਰੇ ਨੂੰ ਉਹ ਦੇ ਭਰਾਵਾਂ ਸੰਗ ਜਾਣ ਦਿਹ।ਕਿੰਉਕਿ ਛੋਕਰੇ ਨੂੰ ਸੰਗ ਲੀਤੇ ਬਿਨਾ ਮੈਂ ਆਪਣੇ ਪਿਤਾ ਦੇਪਾਸ ਕਿਕੁੰ ਜਾਵਾਂ?ਅਜਿਹਾ ਨਾ ਹੋਵੇ, ਜੋ ਮੈਂ ਉਸ ਕਸਟਣੀ ਨੂੰ ਦੇਖਾਂ, ਜੋ ਮੇਰੇ ਪਿਤਾ ਉੱਤੇ ਆਵੇਗੀ।