ਤਦ ਯੂਸੁਫ਼ ਆਪਣੇ ਤਾਈਂ, ਉਨਾਂ ਸਭਨਾਂ ਦੇ ਸਾਹਮਣੇ, ਜੋ ਉਸ ਪਾਹ ਖਲੋਤੇ ਸਨ, ਥੰਮ ਨਾ ਸੱਕਿਆ; ਅਤੇ ਉਚੇ ਤੇ ਆਖਿਆ, ਜੋ ਹਰ ਕਿਸੇ ਨੂੰ ਮੇਰੇ ਪਾਹੋਂ ਬਾਹਰ ਕੱਢ ਦਿਓ।ਸੋ ਜਾਂ ਯੂਸੁਫ਼ ਨੈ ਆਪਣੇ ਤਾਈਂ ਆਪਣੇ ਭਰਾਵਾਂ ਉੱਤੇ ਪਰਗਟ ਕੀਤਾ, ਉਸ ਵੇਲੇ ਕੋਈ ਤਿਸ ਦੇ ਪਾਹ ਨਸੋ।ਅਤੇ ਉਹ ਉਚੇ ਤੇ ਰੁੰਨਾ; ਅਤੇ ਮਿਸਰੀਆਂ ਅਤੇ ਫਿਰਊਨ ਦੇ ਘਰਾਣੇ ਨੈ ਸੁਣਿਆ।ਅਤੇ ਯੂਸੁਫ਼ ਨੈ ਆਪਣੇ ਭਰਾਵਾਂ ਨੂੰ ਕਿਹਾ, ਮੈਂ ਯੂਸੁਫ਼ ਹਾਂ; ਸੱਚੀਂ, ਮੇਰਾ ਪਿਤਾ ਅਜਾਂ ਤੀਕੁਰ ਜੀਉਂਦਾ ਹੈ?ਤਦ ਉਹ ਦੇ ਭਰਾਉ ਤਿਸ ਨੂੰ ਉੱਤਰ ਨਾ ਦੇ ਸਕੇ;ਇਸ ਲਈ ਜੋ ਓਹ ਤਿਸ ਦੇ ਸਾਹਮਣੇ ਘਾਬਰ ਗਏ।ਅਤੇ ਯੂਸੁਫ਼ ਨੈ ਆਪਣੇ ਭਰਾਵਾਂ ਨੂੰ ਕਿਹਾ, ਮੇਰੇ ਕੋਲ ਆਓ।ਤਦ ਓਹ ਨੇੜੇ ਆਏ।ਅਤੇ ਉਹ ਬੋਲਿਆ, ਮੈਂ ਤੁਹਾਡੇ ਭਰਾਉ ਯੂਸੁਫ਼ ਹਾਂ, ਜਿਹ ਨੂੰ ਤੁਸੀਂ ਮਿਸਰ ਵਿਚ ਬੇਚਿਆ ਸੀ।ਹੁਣ ਇਸ ਕਰਕੇ, ਜੋ ਤੁਸੀਂ ਮੈ ਨੂੰ ਇਥੇ ਬੇਚਿਆ, ਦਿਲਗੀਰ, ਅਤੇ ਆਪਣੇ ਮਨਾਂ ਵਿਖੇ ਉਦਾਸ ਨਾ ਹੋਵੋ; ਕਿੰਉ ਜੋ ਪਰਮੇਸੁਰ ਨੈ ਤੁਸਾਂ ਥੀਂ ਅਗੇ,ਜਾਨਾਂ ਬਚਾਉਣ ਵਾਸਤੇ, ਮੈ ਨੂੰ ਇਥੇ ਘੱਲਿਆ ਹੈ।ਇਸ ਲਈ ਜੋ ਦੁਹੁੰ ਵਰਿਹਾਂ ਤੇ ਧਰਤੀ ਉਪੁਰ ਕਾਲ ਹੈ; ਅਤੇ ਅਜਾਂ ਹੋਰ ਪੰਜਾਂ ਬਰਸਾਂ ਤੀਕੁ ਨਾ ਧਰਤੀ ਬਾਹੀ ਜਾਊ, ਅਤੇ ਨਾ ਖੇਤੀ ਵੱਢੀ ਜਾਵੇਗੀ।ਅਤੇ ਪਰਮੇਸੁਰ ਨੈ ਮੈ ਨੂੰ ਤੁਸਾਂ ਤੇ ਅਗੇ ਭੇਜਿਆ, ਜੋ ਤੁਸਾਡਾ ਖੋਜ ਧਰਤੀ ਪੁਰ ਬਾਕੀ ਰਖੇ, ਅਤੇ ਤੁਹਾ ਨੂੰ ਇਕ ਵਡੀ ਮੁਕਤ ਦੇਕੇ ਜੀਉਣ ਬਖਸੇ।ਸੋ ਹੁਣ, ਕੁਛ ਤੁਸੀਂ ਨਹੀਂ, ਬਲਕ ਪਰਮੇਸੁਰ ਨੈ ਮੈ ਨੂੰ ਇਥੇ ਭੇਜਿਆ; ਅਤੇ ਓਨ ਮੈ ਨੂੰ ਫਿਰਊਨ ਦੇ ਪਿਉ ਦੀ ਜਾਗਾ, ਅਤੇ ਉਹ ਦੇ ਸਾਰੇ