ਪੰਨਾ:Book of Genesis in Punjabi.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੫ ਪਰਬ]

ਉਤਪੱਤ

੧੫੩

ਅਤੇ ਉਹ ਦੇ ਚਾਕਰ ਬਹੁਤ ਪਰਸਿੰਨ ਹੋਏ।ਅਤੇ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਆਪਣੇ ਭਰਾਵਾਂ ਨੂੰ ਆਖ, ਜੋ ਓਹ ਆਪਣੇ ਬਹਿਤਰਾਂ ਨੂੰ ਲੱਦਣ, ਅਤੇ ਜਾਣ, ਅਤੇ ਕਨਾਨ ਦੀ ਧਰਤੀ ਵਿਚ ਜਾ ਪਹੁੰਚਣ।ਅਤੇ ਆਪਣੇ ਪਿਤਾ ਅਤੇ ਟੱਬਰ ਨੂੰ ਲੈਕੇ ਮੇਰੇ ਪਾਸ ਆਓ; ਅਤੇ ਮੈਂ ਤੁਹਾ ਨੂੰ ਮਿਸਰ ਦੀ ਧਰਤੀ ਦੀਆਂ ਅੱਛੀਆਂ ਵਸਤੂੰ ਦਿਆਂਗਾ, ਅਤੇ ਤੁਸੀਂ ਇਸ ਧਰਤੀ ਦੀਆਂ ਸੁਗਾਤਾਂ ਖਾਓਗੇ।ਹੁਣ ਤੈ ਨੂੰ ਹੁਕਮ ਹੋਇਆ; ਤੁਸੀਂ ਇਹ ਕਮ ਕਰੋ; ਆਪਣੇ ਬਾਲਬੱਚਿਆਂ ਅਤੇ ਆਪਣੀਆਂ ਤ੍ਰੀਮਤਾਂ ਦੀ ਲਈ ਮਿਸਰ ਦੀ ਧਰਤੀ ਤੇ ਗੱਡੀਆਂ ਲੈ ਲਵੋ, ਅਤੇ ਆਪਣੇ ਪਿਤਾ ਨੂੰ ਲਿਆਓ।ਅਤੇ ਆਪਣੇ ਨਿਕਸੁਕ ਦਾ ਕੁਹੁੰ ਹਮਸੋਸ ਨਾ ਕਰੋ; ਇਸ ਲਈ ਜੋ ਮਿਸਰ ਦੀ ਸਾਰੀ ਧਰਤੀ ਦੀ ਚੰਗੀ ਵਸਤੂੰ ਤੁਸਾਂ ਦੀ ਲਈ ਹਨ।

ਉਪਰੰਦ ਇਸਰਾਏਲ ਦੇ ਪੁੱਤਾਂ ਨੈ ਇਵੇਂ ਕੀਤਾ; ਅਤੇ ਯੂਸੁਫ਼ ਨੈ ਫਿਰਊਨ ਦੇ ਕਹੇ ਅਨੁਸਾਰ ਤਿਨਾਂ ਨੂੰ ਗੱਡੀਆਂ ਦਿੱਤੀਆਂ, ਅਤੇ ਰਸਤੇ ਦਾ ਖਰਚ ਦਿੱਤਾ।ਅਤੇ ਓਨ ਤਿਨਾਂ ਸਭਨਾਂ ਵਿਚੋਂ ਹਰੇਕ ਨੂੰ ਇਕ ਜੋੜਾ ਦਿੱਤਾ;ਪਰ ਓਨ ਬਿਨਯਮੀਨ ਤਾਈਂ ਤਿੰਨ ਸੈ ਰੁਪਏ, ਅਤੇ ਪੰਜ ਜੋੜੇ ਕੱਪੜੇ ਦਿੱਤੇ।ਅਤੇ ਆਪਣੇ ਪਿਤਾ ਦੀ ਲਈ ਇਸ ਤਰਾਂ ਕੀਤਾ; ਜੋ ਦਸ ਗਧੇ ਮਿਸਰ ਦੀਆਂ ਚੰਗੀਆਂ ਵਸਤੂੰ ਨਾਲ ਲੱਦੇ ਹੋਏ, ਅਤੇ ਦਸ ਗਧੀਆਂ ਅੰਨ ਅਤੇ ਰੋਟੀਆਂ ਅਤੇ ਖਾਣ ਵਸਤੂੰ ਨਾਲ ਲੱਦੀਆਂ ਹੋਈਆਂ ਆਪਣੇ ਪਿਤਾ ਦੇ ਸਫਰ ਲਈ ਘੱਲੀਆਂ।ਸੋ ਓਨ ਆਪਣੇ ਭਰਾਵਾਂ ਨੂੰ ਤੋਰ ਦਿੱਤਾ, ਅਤੇ ਓਹ ਤੁਰ ਪਏ;