ਵਾਂਗਾ; ਅਤੇ ਯੂਸੁਫ਼ ਆਪਣਾ ਹੱਥ ਤੇਰੀਆਂ ਅੱਖਾਂ ਉਪੁਰ ਧਰੇਗਾ।
ਤਦ ਯਾਕੂਬ ਬੇਰਸਬਾ ਤੇ ਉੱਠਿਆ; ਅਤੇ ਇਸਰਾਏਲ ਦੇ ਪੁੱਤ੍ਰ ਆਪਣੇ ਪਿਤਾ ਯਾਕੂਬ ਨੂੰ, ਅਤੇ ਆਪਣੇ ਪੁੱਤਾਂ ਅਤੇ ਤ੍ਰੀਮਤਾਂ ਨੂੰ ਉਨਾਂ ਗੱਡੀਆਂ ਉੱਤੇ, ਜੋ ਫਿਰਊਨ ਨੈ ਉਹ ਦੇ ਲਜਾਣ ਲਈ ਘੱਲੀਆਂ ਸਨ, ਲੈ ਚਲੇ।ਅਤੇ ਉਨੀਂ ਆਪਣਾ ਡੰਗਰ ਬੱਛਾ, ਅਤੇ ਆਪਣਾ ਲਕਾਤੁਕਾ, ਜੋ ਕਨਾਨ ਦੀ ਧਰਤੀ ਵਿਚ ਪਰਾਪਤ ਕੀਤਾ ਸੀ, ਲੈ ਲੀਤਾ; ਅਤੇ ਯਾਕੂਬ ਆਪਣੀ ਸਾਰੀ ਉਲਾਦ ਸਣੇ ਮਿਸਰ ਵਿਚ ਆਇਆ।ਉਹ ਆਪਣੇ ਪੁੱਤਾਂ ਪੋਤਿਆਂ, ਅਤੇ ਧੀਆਂ ਅਰ ਪੋਤੀਆਂ ਨੂੰ, ਅਤੇ ਆਪਣੀ ਸਾਰੀ ਉਲਾਦ ਨੂੰ ਆਪਣੇ ਸੰਗ ਮਿਸਰ ਵਿਚ ਲਿਆਇਆ।
ਅਤੇ ਇਸਰਾਏਲ ਦੀ ਉਲਾਦ ਦੇ ਨਾਉਂ, ਜੋ ਮਿਸਰ ਵਿਚ ਆਈ ਸੀ, ਏਹ ਹਨ; ਯਾਕੂਬ ਅਤੇ ਤਿਸ ਦੇ ਪੁੱਤ੍ਰ; ਯਾਕੂਬ ਦਾ ਜੇਠਾ ਰੂਬਿਨ।ਰੂਬਿਨ ਦੇ ਪੁੱਤ੍ਰ; ਹਨੂਕ ਅਤੇ ਫਲੂ ਅਤੇ ਹਸਰੋਨ ਅਤੇ ਕਰਮੀ।ਅਤੇ ਸਿਮਓਨ ਦੀ ਉਲਾਦ; ਯਮੂਏਲ ਅਤੇ ਯਮੀਨ ਅਤੇ ਅਹਦ ਅਤੇ ਯਕੀਨ ਅਤੇ ਜੁਹਰ ਅਤੇ ਕਨਾਨੀ ਤੀਵੀਂ ਦਾ ਪੁੱਤ ਸਾਊਲ।ਅਤੇ ਲੇਵੀ ਦੇ ਵੰਸ; ਗਰਸੂਨ ਅਤੇ ਕਹਾਤ ਅਤੇ ਮਿਰਾਰੀ।ਅਤੇ ਯੁਹੂਦਾ ਦੇ ਪੁੱਤ; ਈਚ ਅਤੇ ਓਨਾਨ ਅਤੇ ਸੇਲਾ ਅਤੇ ਫਰਾਸ ਅਤੇ ਸਾਰਿਕ।ਉਨਾਂ ਵਿਚੋਂ ਈਰ ਅਤੇ ਓਨਾਨ ਕਨਾਨ ਦੀ ਧਰਤੀ ਵਿਚ ਕਾਲ ਬਸ ਹੋ ਗਏ।ਅਤੇ ਫਰਾਸ ਦੇ ਪੁੱਤ ਹਸਰੋਨ ਅਤੇ ਹਮੂਲ ਸਨ।ਅਤੇ ਇਸਹਕਾਰ ਦੇ ਪੁੱਤ ਏਹ ਹਨ; ਤੋਲਾ ਅਤੇ ਫੂਆ ਅਤੇ ਯੂਬ ਅਤੇ ਸਿਮਰੋਨ।ਅਤੇ ਜਬੁਲੂਨ ਦੇ ਪੁੱਤ ਏਹ,