ਅਤੇ ਉਹ ਦੀ ਪਿਠੋਂ ਜਨਮੇ ਸਨ, ਨੋਹਾਂ ਤੇ ਛੁੱਟ ਸਰਬੱਤ ਛਿਆਹਟ ਜੀ ਸੀਗੇ।ਅਤੇ ਯੂਸੁਫ਼ ਦੇ ਪੁੱਤ੍ਰ, ਜੋ ਮਿਸਰ ਵਿਚ ਉਹ ਦੇ ਜੰਮੇ ਸੇ, ਦੋ ਜਣੇ ਹਨ।ਸੋ ਓਹ ਸਭੋ, ਜੋ ਯਾਕੂਬ ਦੇ ਘਰਾਣੇ ਦੇ ਸੀ, ਅਤੇ ਮਿਸਰ ਵਿਚ ਆਏ ਹੈਸਨ, ਸੱਤਰ ਪਰਾਣੀ ਸੇ।
ਅਤੇ ਓਨ ਯੁਹੂਦਾ ਯੂਸੁਫ਼ ਦੇ ਪਾਰ ਅਗੇਤਾ ਘੱਲਿਆ, ਜੋ ਗੋਸਨ ਤੀਕੁਰ ਤਿਸ ਦੀ ਅਗਵਾਈ ਕਰੇ;ਅਤੇ ਓਹ ਗੋਸਨ ਦੀ ਧਰਤੀ ਵਿਚ ਆਏ।ਤਦ ਯੂਸੁਫ਼ ਆਪਣੀ ਰਥ ਤਿਆਰ ਕਰਾਕੇ ਆਪਣੇ ਪਿਤਾ ਇਸਰਾਏਲ ਦੇ ਮਿਲਣੇ ਲਈ ਗੋਸਨ ਨੂੰ ਤੁਰਿਆ, ਅਤੇ ਆਪਣੇ ਤਾਈਂ ਉਹ ਦੇ ਪਾਹ ਹਾਜਰ ਕੀਤਾ, ਅਤੇ ਉਹ ਦੇ ਗਲੇ ਲੱਗਕੇ ਚਿਰ ਤੀਕੁ ਰੁੰਨਾ।ਤਦ ਇਸਰਾਏਲ ਨੈ ਯੂਸੁਫ਼ ਥੀਂ ਕਿਹਾ, ਹੁਣ ਮੈ ਨੂੰ ਮਰਨ ਦਿਹ, ਕਿ ਮੈਂ ਤੇਰਾ ਮੁਖ ਦੇਖ ਲੀਤਾ, ਜੋ ਤੂੰ ਅਜੇ ਜੀਉਂਦਾ ਹੈਂ।
ਉਪਰੰਦ ਯੂਸੁਫ਼ ਨੈ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਟੱਬਰ ਨੂੰ ਕਿਹਾ, ਮੈਂ ਫਿਰਊਨ ਪਾਹ ਖਬਰ ਦੇਣ ਜਾਂਦਾ ਹਾਂ, ਅਤੇ ਉਹ ਨੂੰ ਕਹਾਂਗਾ, ਜੋ ਮੇਰੇ ਭਰਾਉ ਅਤੇ ਮੇਰੇ ਪਿਉ ਦਾ ਟੱਬਰ, ਜੋ ਕਨਾਨ ਦੀ ਧਰਤੀ ਵਿਚ ਸੀ, ਸੋ ਮੇਰੇ ਪਾਹ ਆਇਆ; ਅਤੇ ਓਹ ਮਨੁਖ ਚਰਵਾਲੇ ਹਨ; ਕਿੰਉਕਿ ਪਸੂ ਹੀ ਤਿਨਾਂ ਦਾ ਮਾਲ ਹਨ; ਅਤੇ ਓਹ ਆਪਣੇ ਅੱਯੜ ਅਤੇ ਚੌਣੇ, ਅਤੇ ਸਭ ਕੁਛ, ਜੋ ਤਿਨਾਂ ਦਾ ਸਾ, ਨਾਲ ਲਈ ਆਏ ਹਨ।ਅਤੇ ਐਊਂ ਹੋਊ, ਕਿ ਜਾਂ ਫਿਰਊਨ ਤੁਹਾ ਨੂੰ ਸੱਦਕੇ ਪੁੱਛੂ, ਜੋ ਤੁਹਾਡਾ ਰੁਜਗਾਰ ਕੀ ਹੈ?ਤਦ ਤੁਸੀਂ ਆਖਿਓ, ਤੇਰੇ ਦਾਸ ਯਾਣਪੁਣ ਤੇ ਲਾਕੇ ਹੁਣ ਤੀਕੁਰ ਚਰਵਾਲਗੀ ਕਰਦੇ ਰਹੇ ਹਨ, ਕੀ ਅਸੀਂ,