ਪੰਨਾ:Book of Genesis in Punjabi.pdf/162

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੫੮
[੪੭ਪਰਬ
ਉਤਪੱਤ

ਤੇ ਕੀ ਸਾਡਾ ਪਿਉ ਦਾਦਾ।ਤਦ ਤੁਸੀਂ ਗੋਸਨ ਦੀ ਧਰਤੀ ਵਿਚ ਰਹੋਗੇ; ਇਸ ਕਰਕੇ ਜੋ ਮਿਸਰੀ ਲੋਕ ਹਰ ਚਰਵਾਲੇ ਤੇ ਵਡੀ ਕਿਰਕ ਕਰਦੇ ਹਨ।

ਤਦ ਯੂਸੁਫ਼ ਨੈ ਜਾਕੇ ਫਿਰਊਨ ਨੂੰ ਕਿਹਾ, ਜੋ ਮੇਰਾ ਪਿਉ ਅਤੇ ਮੇਰੇ ਭਰਾਉ, ਆਪਣੀਆਂ ਭੇਡਾਂ ਬਕਰੀਆਂ ਅਤੇ ਗਾਈਆਂ ਬਲਦ, ਅਤੇ ਹੋਰ, ਜੋ ਤਿਨਾਂ ਦਾ ਹੈ, ਸਭ ਲੈਕੇ ਕਨਾਨ ਦੀ ਧਰਤੀ ਤੇ ਚਲੇ ਆਏ ਹਨ।ਅਤੇ ਦੇਖੋ, ਜੋ ਓਹ ਗੋਸਨ ਦੀ ਧਰਤੀ ਵਿਚ ਹਨ।ਉਪਰੰਦ ਓਨ ਆਪਣੇ ਸਭਨਾਂ ਭਰਾਵਾਂ ਵਿਚੋਂ ਪੰਜ ਜਣੇ ਲੈਕੇ ਤਿਨਾਂ ਨੂੰ ਫਿਰਊਨ ਦੇ ਸਾਹਮਣੇ ਹਾਜਰ ਕੀਤਾ।ਅਤੇ ਫਿਰਊਨ ਨੈ ਤਿਸ ਦੇ ਭਰਾਵਾਂ ਤੇ ਪੁਛਿਆ, ਤੁਹਾਡਾ ਰੁਜਗਾਰ ਕੀ ਹੈ?ਉਨੀਂ ਫਿਰਊਨ ਤਾਈਂ ਆਖਿਆ, ਤੇਰੇ ਚਾਕਰ ਪਿਉ ਦਾਦੇ ਤੇ ਲਾਕੇ ਚਰਵਾਲੇ ਹਨ ਫੇਰ ਉਨੀਂ ਫਿਰਊਨ ਨੂੰ ਕਿਹਾ, ਜੋ ਅਸੀਂ ਇਸ ਦੇਸ ਵਿਚ ਰਹਿਣ ਨੂੰ ਆਏ ਹਾਂ; ਇਸ ਲਈ ਜੋ ਤੇਰੇ ਚਾਕਰਾਂ ਦੇ ਪਸੂਆਂ ਵਾਸਤੇ ਜੂਹ ਨਹੀਂ; ਕਿਸ ਕਰਕੇ, ਜੋ ਕਨਾਨ ਦੀ ਧਰਤੀ ਵਿਚ ਵਡਾ ਕਾਲ ਪਿਆ ਹੋਇਆ ਹੈ; ਸੋ ਇਸ ਕਾਰਨ ਆਪਣੇ ਚਾਕਰਾਂ ਨੂੰ ਗੋਸਨ ਦੀ ਧਰਤੀ ਵਿਚ ਰਹਿਣ ਦਿਹ।ਤਦ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਜੋ ਤੇਰਾ ਬਾਪ ਅਤੇ ਤੇਰੇ ਭਰਾਉ ਤੇਰੇ ਪਾਹ ਆਏ ਹਨ।ਮਿਸਰ ਦੀ ਧਰਤੀ ਤੇਰੇ ਅਗੇ ਹੈ; ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ, ਇਸ ਧਰਤੀ ਦੀ ਅੱਛੀ ਅੱਛੀ ਜਾਗਾ ਵਿਚ, ਬਸਾਉ; ਉਨਾਂ ਨੂੰ ਗੋਸਨ ਦੀ ਧਰਤੀ ਵਿਚ ਬਸਣ ਦਿਹ।ਅਤੇ ਜੇ ਤੇਰੀ ਜਾਣ ਵਿਚ ਉਨਾਂ ਵਿਚੋਂ ਫੁਰਤੀਲੇ ਹਨ, ਤਾਂ ਉਨਾਂ ਨੂੰ ਮੇਰੇ ਪਸੂਆਂ ਉਪੁਰ ਮੁਖਤਿਆਰ ਬਣਾ ਲੈ।