੪੭ਪਰਬ]
ਉਤਪੱਤ
੧੫੯
ਤਦ ਯੂਸੁਫ਼ ਨੈ ਆਪਣੇ ਪਿਤਾ ਯਾਕੂਬ ਨੂੰ ਅੰਦਰ ਆਂਦਾ, ਅਤੇ ਫਿਰਊਨ ਦੇ ਸਾਹਮਣੇ ਹਾਜਰ ਕੀਤਾ;ਅਤੇ ਯਾਕੂਬ ਨੈ ਫਿਰਊਨਨੂੰ ਅਸੀਸ ਦਿੱਤੀ।ਅਤੇ ਫਿਰਊਨ ਨੈ ਯਾਕੂਬ ਤੇ ਪੁਛਿਆ, ਜੋ ਤੇਰੀ ਉਮਰ ਕਿਤਨੀਆਂ ਵਰਿਹਾਂ ਦੀ ਹੈ?ਯਾਕੂਬ ਨੈ ਫਿਰਊਨ ਨੂੰ ਕਿਹਾ, ਜੋ ਮੇਰੀ ਮੁਸਾਫਰੀ ਦੇ ਦਿਹਾਂ ਦੀਆਂ ਬਰਸਾਂ ਇਕ ਸਊ ਤੀਹ ਬਰਸ ਹਨ; ਮੇਰੇ ਜੀਉਣ ਦੀਆਂ ਬਰਸਾਂ ਦੇ ਦਿਹਾਂ ਥੁਹੁੜੇ ਅਤੇ ਬੁਰੇ ਹੋਏ; ਅਤੇ ਮੇਰੇ ਪਿਉ ਦਾਦੇ ਦੇ ਜੀਉਣ ਦੀਆਂ ਬਰਸਾਂ ਦੀ ਉਮਰ ਤੀਕੁਰ, ਕਿ ਜਦ ਓਹ ਮੁਸਾਫਰੀ ਕਰਦੇ ਸਨ,ਨਹੀਂ ਪਹੁਤੇ ਹਨ।ਫੇਰ ਯਾਕੂਬ ਫਿਰਊਨ ਲਈ ਅਸੀਸ ਕਰਕੇ ਫਿਰਊਨ ਦੇ ਸਾਹਮਣਿਓਂ ਬਾਹਰ ਗਿਆ।
ਅਤੇ ਯੂਸੁਫ਼ ਨੈ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਦੀ ਧਰਤੀ ਵਿਚੋਂ ਇਕ ਚੰਗੇ ਲਤੇ ਵਿਖੇ, ਜਿਹ ਨੂੰ ਰਾਮਸੇਸ ਆਖਦੇ ਹਨ, ਫਿਰਊਨ ਦੇ ਕਹਿਣ ਅਨੁਸਾਰ ਬਹਾਲਿਆ, ਅਤੇ ਮਾਲਕ ਬਣਾਇਆ।ਅਤੇ ਯੂਸੁਫ਼ ਨੈ ਆਪਣੇ ਪਿਤਾ ਅਰ ਆਪਣੇ ਭਰਾਵਾਂ, ਅਤੇ ਪਿਉ ਦੇ ਸਾਰੇ ਟੱਬਰ ਦੀ, ਤਿਨਾਂ ਦੇ ਬਾਲਬੱਚਿਆਂ ਅਨੁਸਾਰ, ਪਾਲਣਾ ਕੀਤੀ।
ਅਤੇ ਸਾਰੀ ਧਰਤੀ ਉੱਤੇ ਰੋਟੀ ਨਹੀਂ ਸੀ; ਕਿਸ ਕਰਕੇ, ਜੋ ਕਾਲ ਅੱਤ ਕਰੜਾ ਸਾ; ਅਤੇ ਮਿਸਰ ਅਤੇ ਕਨਾਨ ਦੀ ਧਰਤੀ ਕਾਲ ਦੇ ਮਾਰੇ ਭੁਸਲ ਹੋ ਗਈ ਸੀ।ਅਤੇ ਯੂਸੁਫ਼ ਨੈ ਮਿਸਰ ਅਤੇ ਕਨਾਨ ਦੇਸ ਦੀ ਸਾਰੀ ਰੋਕੁੜ, ਉਸ ਅਨਾਜ ਦੇ ਬਦਲੇ, ਜੋ ਲੋਕਾਂ ਨੈ ਮੁੱਲ ਲੀਤਾ, ਕੱਠੀ ਕਰ ਲਈ; ਅਤੇ ਯੂਸੁਫ਼ ਨੈ ਉਹ ਰੋਕੁੜ ਫਿਰਊਨ ਦੇ ਘਰ ਆਂਦੀ।ਅਤੇ ਜਾਂ ਮਿਸਰ ਅਤੇ ਕਨਾਨ ਦੀ ਧਰਤੀ ਵਿਚ ਪੈਸਾ ਨਾ ਰਿਹਾ, ਤਾਂ ਸਾਰੇ ਮਿਸਰੀਆਂ ਨੈ ਯੂਸੁਫ਼ ਪਾਹ