ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੭ਪਰਬ]

ਉਤਪੱਤ

੧੬੧

ਦੇ ਇਕ ਪਾਸੇ ਤੇ ਦੂਜੇ ਪਾਸੇ ਤੀਕੁ, ਬਸਾਇਆ।ਇਕ ਓਨ ਜਾਜਕਾਂ ਦੀ ਭੋਂ ਮੁੱਲ ਨਾ ਲੀਤੀ; ਕਿੰਉ ਜੋ ਉਨਾਂ ਜਾਜਕਾਂ ਨੂੰ ਫਿਰਊਨ ਵਲੋਂ ਤਨਖਾਹ ਲਭਦੀ ਸੀ;ਅਰ ਉਨੀਂ ਆਪਣੀ ਤਨਖਾਹ, ਜੋ ਫਿਰਊਨ ਨੈ ਤਿਨਾਂ ਨੂੰ ਦਿੱਤੀ, ਖਾਹਦੀ; ਇਸ ਕਾਰਨ ਉਨੀਂ ਆਪਣੀਆਂ ਭੋਆਂ ਨਾ ਬੇਚੀਆਂ।

ਤਦ ਯੂਸੁਫ਼ ਨੈ ਲੋਕਾਂ ਨੂੰ ਕਿਹਾ, ਦੇਖੋ, ਮੈਂ ਅੱਜ ਦੇ ਦਿਨ ਤੁਹਾ ਨੂੰ ਅਤੇ ਤੁਹਾਡੀ ਭੌਂ ਨੂੰ ਫਿਰਊਨ ਲਈ ਮੁੱਲ ਲੀਤਾ; ਦੇਖੋ, ਇਹ ਬੀਉ ਤੁਸਾਡੀ ਲਈ ਹੈ; ਸੋ ਖੇਤ ਵਿਚ ਬੀਜੋ।ਜਦ ਇਹ ਵਧੇ, ਤਾਂ ਐਉਂ ਕਰਿਓ, ਜੋ ਤੁਸੀਂ ਪੰਜਵਾਂ ਬਖਰਾ ਫਿਰਊਨ ਨੂੰ ਦੇਣਾ; ਅਤੇ ਚਾਰ ਬਖਰੇ ਬੀਜਣ, ਅਤੇ ਤੁਹਾਡੇ ਅਤੇ ਤੁਸਾਡੇ ਘਰਾਣੇ, ਅਤੇ ਤੁਸਾਡੇ ਬਾਲ-ਬੱਚਿਆਂ ਦੇ ਖਾਣ ਲਈ ਹੋਣਗੇ।ਓਹ ਬੋਲੇ, ਤੈਂ ਸਾਡੀਆਂ ਜਾਨਾਂ ਬਚਾਈਆਂ; ਅਸੀਂ ਆਪਣੇ ਮਾਲਕ ਦੀ ਨਿਗਾ ਵਿਚ ਦਯਾ ਪਰਾਪਤ ਹੋਯੇ, ਅਤੇ ਅਸੀਂ ਫਿਰਊਨ ਦੇ ਦਾਸ ਹੋਵਾਂਗੇ।ਅਤੇ ਯੂਸੁਫ਼ ਨੈ ਮਿਸਰ ਦੀ ਧਰਤੀ ਲਈ ਇਹ ਬੰਦਬਸਤ, ਜੋ ਅੱਜ ਦੇ ਦਿਨ ਤੀਕੁਰ ਹੈ, ਠਰਾਇਆ, ਜੋ ਫਿਰਊਨ ਪੰਜਵੀ ਬਖਰਾ ਲਵੇ; ਪਰ ਇਕ ਜਾਜਕਾਂ ਦੀ ਭੌਂ ਫਿਰਊਨ ਦੀ ਨਾ ਹੋਈ।

ਉਪਰੰਦ ਇਸਰਾਏਲ ਮਿਸਰ ਵਿਖੇ ਗੋਸਨ ਦੀ ਧਰਤੀ ਵਿਚ ਰਿਹਾ।ਅਤੇ ਓਹ ਉਥੇ ਮਿਲਖ ਰਖਦੇ ਸੇ, ਅਤੇ ਤਿਥੇ ਵਧੇ ਫੁੱਲੇ।

ਅਤੇ ਯਾਕੂਬ ਮਿਸਰ ਦੀ ਧਰਤੀ ਵਿਚ ਸਤਾਰਾਂ ਬਰਸਾਂ ਜੀਵਿਆ।ਸੋ ਯਾਕੂਬ ਦੀ ਸਾਰੀ ਉਮਰ ਇਕ ਸੌ ਸੈਂਤਾਲੀਆਂ ਬਰਸਾਂ ਦੀ ਹੋਈ।ਅਤੇ ਇਸਰਾਏਲ ਦੇ ਮਰਨ